02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨਗਰ ਨਿਗਮ ਵਲੋਂ ਸ਼ਹਿਰ ਵਿਚ ਨਵੀਆਂ ਟ੍ਰੈਫਿਕ ਲਾਈਟਾਂ ਲਗਵਾਉਣ ਦਾ ਕੰਮ ਸ਼ੁਰੂ

ਨਗਰ ਨਿਗਮ ਵਲੋਂ ਸ਼ਹਿਰ ਵਿਚ ਨਵੀਆਂ ਟ੍ਰੈਫਿਕ ਲਾਈਟਾਂ ਲਗਵਾਉਣ ਦਾ ਕੰਮ ਸ਼ੁਰੂz 01-08-2026
ਜਲੰਧਰ, 31 ਜੁਲਾਈ (ਸ਼ਿਵ)- ਸ਼ਹਿਰ ਵਿਚ ਲੰਬੇ ਸਮੇਂ ਤੋਂ ਸ਼ਹਿਰ ਦੇ ਕਈ ਚੌਕਾਂ ਦੀਆਂ ਟ੍ਰੈਫਿਕ ਲਾਈਟਾਂ ਸਹੀ ਨਾ ਹੋਣ ਕਰਕੇ ਜਿੱਥੇ ਹਾਦਸੇ ਹੋਣ ਦੀ ਸ਼ੰਕਾ ਬਣੀ ਰਹਿੰਦੀ ਸੀ ਤਾਂ ਉੱਥੇ ਕਈ ਲਾਈਟਾਂ ਗ਼ਲਤ ਸਿਗਨਲ ਦਿੰਦੀਆਂ ਨਜ਼ਰ ਆ ਜਾਂਦੀਆਂ ਸੀ ਤੇ ਇਸ ਨਾਲ ਲੋਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਫੁੱਟਬਾਲ ਚੌਕ ਦੇ ਕੋਲ ਹੀ ਜਿਹੜੀਆਂ ਟ੍ਰੈਫਿਕ ਲਾਈਟਾਂ ਲਗਾਈਆਂ ਗਈਆਂ ਸੀ ਤੇ ਉਨਾਂ ਸਮੇਤ ਹੋਰ ਵੀ ਚੌਕਾਂ ਵਿਚ ਟ੍ਰੈਫਿਕ ਲਾਈਟਾਂ ਵਲੋਂ ਗ਼ਲਤ ਸਿਗਨਲ ਦਿੱਤਾ ਜਾਂਦਾ ਸੀ। ਨਗਰ ਨਿਗਮ ਵਲੋਂ ਹੁਣ ਸ਼ਹਿਰ ਵਿਚ ਨਵੇਂ ਪ੍ਰਾਜੈਕਟ ਤਹਿਤ ਨਵੀਆਂ ਟ੍ਰੈਫਿਕ ਲਾਈਟਾਂ ਲਗਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਗਰ ਨਿਗਮ ਨੇ ਸ਼ਹਿਰ ਵਿਚ ਇੰਟੈਲੀਜੰਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ ਕਰਨ ਲਈ 9.24 ਕਰੋੜ ਦੇ ਕੰਮ ਲਈ ਟੈਂਡਰ ਨੂੰ ਬੀਤੇ ਦਿਨੀਂ ਹੀ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਮਨਜੂਰੀ ਦਿੱਤੀ ਸੀ। ਇਸ ਪ੍ਰਾਜੈਕਟ ਦੇ ਤਹਿਤ ਸ਼ਹਿਰ ਵਿਚ ਸਾਰੀਆਂ ਟ੍ਰੈਫਿਕ ਲਾਈਟਾਂ ਬਦਲਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ ਨਾ ਸਿਰਫ਼ ਖ਼ਰਾਬ ਹੋਈਆਂ ਟ੍ਰੈਫਿਕ ਲਾਈਟਾਂ ਬਦਲੀਆਂ ਜਾਣਗੀਆਂ ਸਗੋਂ ਸਹੀ ਲਾਈਟਾਂ ਵੀ ਬਦਲ ਕੇ ਉਨਾਂ ਨੂੰ ਨਵੇਂ ਸਿਸਟਮ ਵਿਚ ਏ. ਆਈ. ਤਕਨੀਕ ਵਰਤੀ ਗਈ ਹੈ ਤੇ ਇਸ ਵਿਚ ਜਦੋਂ ਚੌਕ ਵਿਚ ਟ੍ਰੈਫਿਕ ਘੱਟ ਹੈ ਤਾਂ ਥੋੜ੍ਹਾ ਸਮਾਂ ਲੱਗੇਗਾ ਤਾਂ ਉਸ ਮੁਤਾਬਕ ਟ੍ਰੈਫਿਕ ਲਾਈਟਾਂ ਉਸੇ ਟ੍ਰੈਫਿਕ ਮੁਤਾਬਕ ਕੰਮ ਕਰਨਗੀਆਂ। ਜਿਸ ਕੰਪਨੀ ਟ੍ਰੈਫਿਕ ਲਾਈਟਾਂ ਲਗਾਉਣ ਦਾ ਕੰਮ ਦਿੱਤਾ ਗਿਆ ਹੈ। ਉਸ ਵਲੋਂ ਹੀ ਚੌਕ ਵਿਚ ਲੋਕਾਂ ਦੇ ਲਾਲ ਲਾਈਟ ਹੋਣ ਕਰਕੇ ਖੜੇ ਹੋਣ ਲਈ ਜ਼ੈਬਰਾ ਕਰਾਸਿੰਗ ਵੀ ਲਗਾਈਆਂ ਜਾਣਗੀਆਂ। ਇਨ੍ਹਾਂ ਲਾਈਟਾਂ ਨੂੰ ਲਗਾਉਣ ਦਾ ਕੰਮ ਸ੍ਰੀ ਰਾਮ ਚੌਕ ਤੋਂ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਕਾਫ਼ੀ ਕਰਮਚਾਰੀ ਇਨ੍ਹਾਂ ਲਾਈਟਾਂ ਨੂੰ ਬਦਲਣ ਦੇ ਕੰਮ ਵਿਚ ਲੱਗੇ ਹੋਏ ਸਨ।
ਪਿਛਲੀ ਖ਼ਬਰ ਕਮਿਸ਼ਨਰੇਟ ਦੀ ਹਦੂਦ ਅੰਦਰ ਨਸ਼ਾ ਤਸਕਰਾਂ ਤੇ ਅਪਰਾਧੀਆਂ ’ਤੇ ਹੋਰ ਸ਼ਿਕੰਜਾ ਕੱਸਿਆ ਜਾਵੇ-ਸੀ. ਪੀ. ਸਤਿੰਦਰ ਸਿੰਘ ਅਗਲੀ ਖ਼ਬਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਣੀਕ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਲਈ ਕਾਪੀਆਂ ਕੀਤੀਆਂ ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।