15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਚੇਨ

ਅਜੀਤ ਡੈਸਕ 03-05-2026

ਅੰਮ੍ਰਿਤਸਰ ਤੋਂ ਲੁਧਿਆਣਾ ਆਉਣ ਲਈ ਜਦੋਂ ਮੈਂ ਅਜਮੇਰ ਨੂੂੰ ਜਾਣ ਵਾਲੀ ਟ੍ਰੇਨ ਦੇ ਇਕ ਡੱਬੇ ਵਿਚ ਸਵਾਰ ਹੋਇਆ ਤਾਂ ਮੇਰੀ ਸਾਹਮਣੇ ਵਾਲੀ ਸੀਟ 'ਤੇ ਇਕ 25-26 ਸਾਲ ਦਾ ਨੌਜਵਾਨ ਆ ਕੇ ਬੈਠ ਗਿਆ। ਰਾਖਵਾਂ ਹੋਣ ਕਰਕੇ ਉਸ ਡੱਬੇ ਵਿਚ ਅਸੀਂ ਦੋ ਹੀ ਸਵਾਰ ਸੀ। ਉਹ ਰੰਗ ਦਾ ਭਾਵੇਂ ਸਾਫ਼ ਸੀ ਪਰ ਪਹਿਰਾਵੇ ਪੱਖੋਂ ਪ੍ਰਵਾਸੀ (ਦੂਜੇ ਰਾਜ) ਲੱਗ ਰਿਹਾ ਸੀ।
'ਕਹਾਂ ਜਾਉਗੇ?'
ਮੈਂ ਸੁਭਾਵਿਕ ਹੀ ਪੁੱਛ ਲਿਆ
'ਮੈ ਪੰਜਾਬੀ ਹਾਂ। '
ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਉਸ ਨੇ ਆਪਣੀ ਮਾਣਮੱਤੀ ਪਹਿਚਾਣ ਕਰਵਾਉਣੀ ਜ਼ਰੂਰੀ ਸਮਝੀ।
ਪੰਜਾਬੀਅਤ ਨਾਲ ਲਗਾਅ ਦੇਖ ਕੇ ਮੈਨੂੰ ਵੀ ਉਸ ਨੌਜਵਾਨ 'ਤੇ ਕੁਝ ਮਾਣ ਮਹਿਸੂਸ ਹੋਇਆ।
'ਅੱਛਾ! ਫਿਰ ਕਿਥੇ ਜਾਵੇਂਗਾ?
ਮੈਂ ਭਾਸ਼ਾ ਨੂੰ ਬਦਲਦਿਆਂ ਹੋਇਆਂ ਪੁੱਛਿਆ।
'ਰੱਈਏ।'
'ਪਰ ਰੱਈਏ ਤਾਂ ਟ੍ਰੇਨ ਰੁਕਦੀ ਨਹੀਂ।'
'ਮੈਂ ਉਸ ਨੂੰ ਟ੍ਰੇਨ ਦੇ ਠਹਿਰ-ਵਿਧਾਨ ਤੋਂ ਜਾਣੂੰ ਕਰਵਾਇਆ।'
'ਕੋਈ ਗੱਲ ਨਹੀਂ ਮੈਂ ਗੱਡੀ ਦੀ ਚੇਨ ਖਿੱਚ ਦਿਆਂਗਾ।'
'ਪਰ ਇਸ ਲਈ ਤੈਨੂੰ ਜੁਰਮਾਨਾ ਵੀ ਹੋ ਸਕਦਾ ਹੈ।'
ਮੈਂ ਉਸ ਨੂੰ ਸੁਚੇਤ ਕਰਦਿਆਂ ਕਿਹਾ।
ਇਸ ਗੱਲਬਾਤ ਦੌਰਾਨ ਹੀ ਟ੍ਰੇਨ ਨੇ ਕੁਝ ਰਫ਼ਤਾਰ ਹੋਰ ਫੜ ਲਈ। ਉਹ ਲੜਕਾ ਉੱਠ ਕੇ ਮੇਰੀ ਸੀਟ ਪਿਛਲੇ ਪਾਸੇ ਬਣੇ ਬਾਥ ਰੂਮ ਵੱਲ ਚਲਾ ਗਿਆ ਅਤੇ ਮੈਂ ਆਪਣੇ ਮੋਬਾਈਲ ਵਿਚ ਮਸਤ ਹੋ ਗਿਆ। ਇਸ ਸਮੇਂ ਦੌਰਾਨ ਮੇਰੀ ਸੀਟ ਦੇ ਖਿੜਕੀ ਵਾਲੇ ਪਾਸੇ ਤੋਂ ਇਕ ਹੱਥ ਅੰਦਰ ਆਇਆ ਅਤੇ ਜ਼ੋਰਦਾਰ ਝਟਕੇ ਨਾਲ ਮੋਬਾਈਲ ਝਪਟ ਕੇ ਚੱਲਦੀ ਟ੍ਰੇਨ ਤੋਂ ਫ਼ਰਾਰ ਹੋ ਗਿਆ। ਇਸ ਭਾਣੇ ਦੇ ਵਰਤਣ ਨਾਲ ਮੈਂ ਹੱਕਾ-ਬੱਕਾ ਹੀ ਰਹਿ ਗਿਆ। ਉਸ ਦੇ ਚੇਨ ਖਿੱਚਣ ਦੀ ਬਜਾਏ ਚੇਨ ਮੈਨੂੰ ਖਿੱਚਣੀ ਪਈ ਪਰ ਹਨੇਰਾ ਹੋਣ ਕਰਕੇ ਪਛਤਾਵੇ ਤੋਂ ਸਿਵਾਏ ਕੁਝ ਪੱਲੇ ਨਾ ਪੈ ਸਕਿਆ।

#1348/17/1, ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋਬਾਈਲ : 94631-32719

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕਾਂਗਰਸ ਭਵਨ ਅੱਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡਿਜੀਟਲ ਪਤਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।