16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ

ਅਜੀਤ ਡੈਸਕ 01-03-2026
ਰੁਪਾਣਾ, 28 ਫ਼ਰਵਰੀ (ਜਗਜੀਤ ਸਿੰਘ)-ਕਾਰ ਅਤੇ ਈ ਰਿਕਸ਼ਾ ਦੀ ਟੱਕਰ 'ਚ ਦੋਵਾਂ ਵਾਹਨ ਸਵਾਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਵਿਕਰਮਜੀਤ ਸਿੰਘ (ਰਾਜੂ) ਪੁੱਤਰ ਸਵ: ਜਸਵੀਰ ਸਿੰਘ ਵਾਸੀ ਧਿਗਾਣਾ ਜੋ ਕਿ ਆਪਣੀ ਕਾਰ 'ਤੇ ਬੀਤੀ ਸ਼ਾਮ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ | ਜਦ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਉਪਰ ਸਥਿਤ ਰਾਧਾ ਸੁਆਮੀ ਡੇਰੇ ਕੋਲ ਪਹੁੰਚਾ ਤਾਂ ਅੱਗੇ ਜਾ ਰਹੇ ਈ ਰਿਕਸ਼ਾ ਨਾਲ ਕਾਰ ਦੀ ਟੱਕਰ ਹੋ ਗਈ | ਟੱਕਰ ਏਨੀ ਭਿਆਨਕ ਸੀ ਕਿ ਈ ਰਿਕਸ਼ਾ ਚਾਲਕ ਗੁਰਮੇਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਚੱਕ ਬੀੜ ਸਰਕਾਰ (ਮੁਕਤਸਰ) ਦੀ ਮੌਕੇ 'ਤੇ ਮੌਤ ਹੋ ਗਈ | ਰਾਹਗੀਰਾਂ ਨੇ ਕਾਰ ਚਾਲਕ ਨੂੰ ਚੁੱਕ ਕੇ ਇਲਾਜ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ | ਜ਼ਖ਼ਮਾਂ ਦੀ ਤਾਬ ਨੂੰ ਨਾ ਸਹਾਰਦਿਆਂ ਵਿਕਰਮਜੀਤ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ |
ਪਿਛਲੀ ਖ਼ਬਰ ਕੇਜਰੀਵਾਲ ਦੇ ਬਰੀ ਹੋਣ ਨਾਲ ਹੋਈ ਸੱਚਾਈ ਦੀ ਜਿੱਤ-ਵਿਧਾਇਕ ਦੇਵ ਮਾਨ ਅਗਲੀ ਖ਼ਬਰ ਸੜਕ 'ਤੇ ਈ-ਰਿਕਸ਼ਿਆਂ ਦੀ ਭਰਮਾਰ ਕਾਰਨ ਲਗਦਾ ਹੈ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।