16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੜਕ 'ਤੇ ਈ-ਰਿਕਸ਼ਿਆਂ ਦੀ ਭਰਮਾਰ ਕਾਰਨ ਲਗਦਾ ਹੈ ਜਾਮ

ਅਜੀਤ ਡੈਸਕ 01-03-2026

ਸ੍ਰੀ ਮੁਕਤਸਰ ਸਾਹਿਬ, 28 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸ਼ਹਿਰ 'ਚ ਈ-ਰਿਕਸ਼ਿਆਂ ਦੀ ਗਿਣਤੀ ਬਹੁਤ ਵਧ ਗਈ ਹੈ ਅਤੇ ਬੱਸ ਸਟੈਂਡ ਦੇ ਬਾਹਰ ਸੜਕ ਦੇ ਈ-ਰਿਕਸ਼ੇ ਖੜ੍ਹਨ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ | ਇਹ ਰਿਕਸ਼ੇ ਬੱਸ ਸਟੈਂਡ ਤੋਂ ਤਾਜ ਪੈਲੇਸ ਤੱਕ ਸੜਕ 'ਤੇ ਲਾਏ ਜਾਂਦੇ ਹਨ, ਜਿਸ ਕਾਰਨ ਵਾਰ-ਵਾਰ ਟ੍ਰੈਫ਼ਿਕ ਵਿਚ ਵਿਘਨ ਪੈਂਦਾ ਹੈ ਤੇ ਲੋਕਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ | ਸ਼ਹਿਰ ਵਿਚ ਨਾਬਾਲਗ ਬੱਚੇ ਵੀ ਈ-ਰਿਕਸ਼ੇ ਚਲਾਉਂਦੇ ਵੇਖੇ ਜਾ ਸਕਦੇ ਹਨ | ਇਸ ਤੋਂ ਇਲਾਵਾ ਈ-ਰਿਕਸ਼ਿਆਂ 'ਤੇ ਉਚੀ ਆਵਾਜ਼ ਵਿਚ ਡੈਕ ਅਤੇ ਟੇਪਾਂ ਵੱਜਦੇ ਹਨ | ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ | ਸ਼ਹਿਰ ਵਿਚ ਕਈ ਚਾਲਕਾਂ ਵਲੋਂ ਈ-ਰਿਕਸ਼ਾ ਬਹੁਤ ਤੇਜ਼ ਚਲਾਏ ਜਾਂਦੇ ਹਨ ਅਤੇ ਬਿਨਾਂ ਅੱਗਾ ਪਿੱਛਾ ਵੇਖੇ ਮੋੜੇ ਜਾਣ ਕਰਕੇ ਵਾਪਰੇ ਹਾਦਸਿਆਂ ਕਾਰਨ ਕਈ ਲੋਕ ਜ਼ਖ਼ਮੀ ਹੋਏ ਹਨ | ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਸੜਕ ਦੀ ਜਗ੍ਹਾ ਵਿਚ ਥਾਂ-ਥਾਂ 'ਤੇ ਈ-ਰਿਕਸ਼ੇ ਨਾ ਰੋਕੇ ਜਾਣ, ਨਾਬਾਲਗ ਬੱਚਿਆਂ ਨੂੰ ਚਲਾਉਣ ਤੋਂ ਰੋਕਿਆ ਜਾਵੇ, ਟੇਪਾਂ ਲੁਹਾਈਆਂ ਜਾਣ, ਈ-ਰਿਕਸ਼ੇ ਰਜਿਸਟਰਡ ਕਰਕੇ ਚਾਲਕ ਦਾ ਨਾਂਅ ਤੇ ਮੋਬਾਇਲ ਨੰਬਰ ਲਿਖਣਾ ਯਕੀਨੀ ਬਣਾਇਆ ਜਾਵੇ ਅਤੇ ਸ਼ਹਿਰ ਵਿਚ ਆਵਾਜਾਈ ਨਿਯਮਾਂ ਦੀ ਪਾਲਣਾ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ |

ਪਿਛਲੀ ਖ਼ਬਰ ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ ਅਗਲੀ ਖ਼ਬਰ ਨਾਲੀਆਂ ਦਾ ਗੰਦਾ ਪਾਣੀ ਮੁੱਖ ਸੜਕ 'ਤੇ ਆਉਣ ਕਰਕੇ ਰਾਹਗੀਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।