24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਮਰੀਕਾ-ਈਰਾਨ ਜੰਗ ਦੇ ਚੱਲਦਿਆਂ ਪੈਟਰੋਲ ਪੰਪਾਂ 'ਤੇ ਤੇਲ ਲਈ ਲੋਕਾਂ 'ਚ ਹਫ਼ੜਾ-ਤਫ਼ੜੀ

ਜੰਗ ਦੇ ਡਰ ਕਾਰਨ ਪੈਟਰੋਲ ਪੰਪ 'ਤੇ ਤੇਲ ਆਪਣੇ ਸਾਧਨਾਂ 'ਚ ਤੇਲ ਭਰਵਾਉਣ ਲਈ ਖੜ੍ਹੇ ਲੋਕ | ਤਸਵੀਰ : ਲਾਡੀ ਸਟੂਡੀਓ <br/> 04-03-2026
ਸੁਲਤਾਨਪੁਰ ਲੋਧੀ, 3 ਮਾਰਚ (ਥਿੰਦ)-ਅਮਰੀਕਾ-ਇਜ਼ਰਾਇਲ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਦੇ ਦਿਨੋਂ ਦਿਨ ਭਿਆਨਕ ਰੂਪ ਅਖ਼ਤਿਆਰ ਹੁੰਦਾ ਦੇਖਦਿਆਂ ਲੋਕਾਂ ਵਲੋਂ ਡੀਜ਼ਲ ਤੇ ਪੈਟਰੋਲ ਇਕੱਠਾ ਕਰਨ ਲਈ ਪੈਟਰੋਲ ਪੰਪਾਂ 'ਤੇ ਰੌਣਕਾਂ ਲਾ ਦਿੱਤੀਆਂ ਹਨ | ਜੰਗ ਦੇ ਚੱਲਦਿਆਂ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਬਾਜ਼ਾਰ 'ਚ 9 ਫ਼ੀਸਦੀ ਕੀਮਤਾਂ ਵੱਧ ਜਾਣ ਤੋਂ ਬਾਅਦ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੇ ਡਰੋਂ ਕਿਸਾਨਾਂ ਨੇ ਡੀਜ਼ਲ ਤੇਲ ਦੇ ਡਰੰਮ ਵੱਡੀ ਗਿਣਤੀ 'ਚ ਭਰਵਾ ਲਏ ਹਨ | ਹਲਕਾ ਸੁਲਤਾਨਪੁਰ ਲੋਧੀ ਦੇ ਲਗਪਗ ਸਾਰੇ ਪੰਪਾਂ 'ਤੇ ਸਵੇਰ ਤੋਂ ਹੀ ਲੋਕਾਂ ਦੀ ਹਫਰਾ ਤਫ਼ਰੀ ਰਹੀ | ਇਨ੍ਹਾਂ ਦਿਨਾਂ 'ਚ ਆਲੂਆਂ ਦੀ ਪੁਟਾਈ ਤੇ ਮੱਕੀ ਦੀ ਬਿਜਾਈ ਜ਼ੋਰਾਂ 'ਤੇ ਚੱਲ ਰਹੀ ਹੈ | ਆਉਣ ਵਾਲੇ ਦਿਨਾਂ ਦੌਰਾਨ ਡੀਜ਼ਲ ਦੀ ਘਾਟ ਆਉਣ ਦੇ ਡਰੋਂ ਕਿਸਾਨਾਂ ਨੇ ਡੀਜ਼ਲ ਦਾ ਸਟਾਕ ਕਰ ਲਿਆ ਹੈ | ਸੁਲਤਾਨਪੁਰ ਲੋਧੀ ਦੇ ਇਕ ਪੰਪ 'ਤੇ ਗੱਲਬਾਤ ਕਰਦਿਆਂ ਟਰੱਕ ਮਾਲਕ ਨੇ ਦੱਸਿਆ ਕਿ ਜੇ ਜੰਗ ਜ਼ਿਆਦਾ ਲੰਬੀ ਚੱਲ ਗਈ ਤਾਂ ਤੇਲ ਦੀ ਗੰਭੀਰ ਸਮੱਸਿਆ ਪੈਦਾ ਹੋਵੇਗੀ, ਜਿਸ ਨਾਲ ਟਰਾਂਸਪੋਰਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ | ਓਧਰ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾਈ ਆਗੂ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਇਸ ਜੰਗ ਦਾ ਪੰਜਾਬ ਦੀ ਕਿਸਾਨੀ 'ਤੇ ਡੂੰਘਾ ਅਸਰ ਪਵੇਗਾ | ਉਨ੍ਹਾਂ ਨੇ ਕਿਹਾ ਪਹਿਲਾਂ ਹੀ ਆਲੂਆਂ ਦੀ ਫ਼ਸਲ ਦਾ ਵਾਜਬ ਮੁੱਲ ਨਾ ਮਿਲਣ ਕਰਕੇ ਕਿਸਾਨੀ ਦਾ ਲੱਕ ਟੁੱਟ ਗਿਆ ਤੇ ਆਉਣ ਵਾਲੇ ਦਿਨਾਂ ਡੀਜ਼ਲ ਤੇਲ ਸਮੇਤ ਖੇਤੀਬਾੜੀ ਨਾਲ ਸੰਬੰਧਿਤ ਹਰੇਕ ਚੀਜ਼ ਮਹਿੰਗੀ ਹੋ ਜਾਵੇਗੀ | ਓਧਰ ਪੰਪ ਮਾਲਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੀਜ਼ਲ ਤੇ ਪੈਟਰੋਲ ਤੇਲ ਦਾ ਕੋਈ ਸੰਕਟ ਨਹੀਂ ਹੈ | ਡਿਪੂ ਤੋਂ ਤੇਲ ਆਮ ਵਾਂਗ ਹੀ ਮਿਲ ਰਿਹਾ ਹੈ | ਕਿਸਾਨ ਅਫ਼ਵਾਹਾਂ ਤੋਂ ਦੂਰ ਰਹਿਣ | ਸਟੇਟ ਐਵਾਰਡੀ ਕਿਸਾਨ ਸਰਵਨ ਸਿੰਘ ਚੰਦੀ ਨੇ ਕਿਹਾ ਕਿ ਇਸ ਜੰਗ ਨਾਲ਼ ਬਾਸਮਤੀ ਦੀ ਫ਼ਸਲ ਦੇ ਭਾਅ ਉੱਪਰ ਵੱਡਾ ਅਸਰ ਪਵੇਗਾ | ਇਰਾਨ ਸਮੇਤ ਅਰਬ ਦੇ ਦੇਸ਼ ਭਾਰਤੀ ਬਾਸਮਤੀ ਨੂੰ ਬਹੁਤ ਪਸੰਦ ਕਰਦੇ ਹਨ |
ਪਿਛਲੀ ਖ਼ਬਰ ਸਵ. ਸੁਭਾਸ਼ ਚੰਦਰ ਧੁੰਨਾ ਦੀ ਯਾਦ 'ਚ ਲਾਇਆ 30ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ <br/> ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਚੌਕ ਵਿਖੇ ਬਣ ਰਹੀ ਨਵੀਂ ਸੜਕ ਦਾ 'ਆਪ' ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਕੀਤਾ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।