24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਵ. ਸੁਭਾਸ਼ ਚੰਦਰ ਧੁੰਨਾ ਦੀ ਯਾਦ 'ਚ ਲਾਇਆ 30ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ <br/>

ਅਜੀਤ ਡੈਸਕ 04-03-2026
ਕਪੂਰਥਲਾ, 3 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਸੁਭਾਸ਼ ਚੰਦਰ ਧੁੰਨਾ ਮੈਮੋਰੀਅਲ ਟਰੱਸਟ ਕਪੂਰਥਲਾ ਵਲੋਂ ਸਥਾਨਕ ਸੁਭਾਸ਼ ਪੈਲੇਸ ਐਂਡ ਰਿਜ਼ੋਰਟ ਕਪੂਰਥਲਾ ਵਿਖੇ ਸਵ. ਸੁਭਾਸ਼ ਚੰਦਰ ਧੁੰਨਾ ਦੀ ਯਾਦ 'ਚ 30ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਗਜਿੰਦਰ ਕੁਮਾਰ ਨੇਗੀ ਚੇਅਰਮੈਨ ਪੰਜਾਬ ਗ੍ਰਾਮੀਣ ਬੈਂਕ ਨੇ ਕੀਤਾ | ਉਨ੍ਹਾਂ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਬੈਂਕ ਦੇ ਚੇਅਰਮੈਨ ਨੇ ਕਿਹਾ ਕਿ ਅੱਖਾਂ ਕੁਦਰਤ ਦੀ ਦਿੱਤੀ ਗਈ ਅਨਮੋਲ ਦਾਤ ਹਨ, ਇਸ ਲਈ ਸਾਨੂੰ ਅੱਖਾਂ ਦੀ ਸੰਭਾਲ ਵੱਲ ਧਿਆਨ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਜਾਂਚ ਸਮੇਂ ਸਿਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਿਆ ਜਾ ਸਕੇ | ਕੈਂਪ 'ਚ ਰਾਜਨ ਮੈਮੋਰੀਅਲ ਆਈ ਹਸਪਤਾਲ ਜਲੰਧਰ ਦੇ ਅੱਖਾਂ ਦੇ ਮਾਹਿਰ ਡਾਕਟਰ ਸਚਿਨ ਤੇ ਉਨ੍ਹਾਂ ਦੀ ਟੀਮ ਨੇ 510 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਕੈਂਪ 'ਚ 95 ਮਰੀਜ਼ ਅੱਖਾਂ ਦੇ ਆਪ੍ਰੇਸ਼ਨ ਕਰਨ ਦੇ ਯੋਗ ਪਾਏ ਗਏ | ਟਰੱਸਟ ਦੇ ਚੇਅਰਮੈਨ ਅਵਿਨਾਸ਼ ਚੰਦਰ ਧੁੰਨਾ, ਪ੍ਰਧਾਨ ਪਵਨ ਕੁਮਾਰ ਧੁੰਨਾ, ਪ੍ਰਬੰਧਕ ਅਸ਼ਵਨੀ ਕੁਮਾਰ ਧੁੰਨਾ, ਭੂਸ਼ਨ ਕੁਮਾਰ ਧੁੰਨਾ, ਅਜੈ ਕੁਮਾਰ ਧੁੰਨਾ ਨੇ ਦੱਸਿਆ ਕਿ ਟਰੱਸਟ ਦੇ ਸਰਪ੍ਰਸਤ ਸਵ. ਗਿਆਨ ਚੰਦ ਧੁੰਨਾ ਤੇ ਸਵ. ਸੁਹਾਗ ਰਾਣੀ ਦੀ ਪ੍ਰੇਰਨਾ ਸਦਕਾ ਲਾਏ ਗਏ ਕੈਂਪ 'ਚ ਆਏ ਮਰੀਜ਼ਾਂ ਦੇ ਲੈਬਾਰਟਰੀ ਟੈਸਟ ਫ੍ਰੀ ਕੀਤੇ ਗਏ | ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਆਪ੍ਰੇਸ਼ਨ ਦੇ ਯੋਗ ਪਾਏ ਗਏ ਹਨ, ਉਨ੍ਹਾਂ ਦੇ ਆਪ੍ਰੇਸ਼ਨ 5 ਮਾਰਚ ਨੂੰ ਰਾਜਨ ਮੈਮੋਰੀਅਲ ਆਈ ਹਸਪਤਾਲ ਜਲੰਧਰ ਵਿਚ ਕੀਤੇ ਜਾਣਗੇ ਤੇ ਟਰੱਸਟ ਵਲੋਂ ਮਰੀਜ਼ਾਂ ਨੂੰ ਜਲੰਧਰ ਲਿਜਾਣ ਤੇ ਲਿਆਉਣ ਦਾ ਖ਼ਰਚਾ ਵੀ ਕੀਤਾ ਜਾਵੇਗਾ | ਇਸ ਮੌਕੇ ਕਲੱਬ ਦੇ ਪ੍ਰਧਾਨ ਪਵਨ ਕੁਮਾਰ ਧੁੰਨਾ ਤੇ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਨੇ ਬੈਂਕ ਦੇ ਚੇਅਰਮੈਨ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਾਹਿਲ ਧੁੰਨਾ, ਬਲਦੀਪ ਧੁੰਨਾ, ਪਾਰਸ ਧੁੰਨਾ, ਡਾ. ਰਣਦੀਪ ਧੁੰਨਾ, ਡਾ. ਰਾਜ ਕੁਮਾਰ, ਅਸ਼ੀਸ਼ ਧੁੰਨਾ, ਬਲਵੰਤ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨਪ੍ਰੀਤ ਸਿੰਘ ਮਾਂਗਟ, ਨਿਗਮ ਦੇ ਡਿਪਟੀ ਮੇਅਰ ਵਿਨੋਦ ਸੂਦ, ਡਾ. ਰਣਬੀਰ ਕੌਸ਼ਲ, ਹੀਰਾ ਲਾਲ ਵਰਮਾ, ਬਲਬੀਰ ਸਿੰਘ, ਸੁਭਾਸ਼ ਮੁਕਰੰਦੀ, ਸੁਖਵਿੰਦਰ ਸਿੰਘ, ਮੈਨੇਜਰ ਸ਼ਾਮ ਗੁਪਤਾ, ਮਨਜੀਤ ਸਿੰਘ ਰਜ਼ਾਪੁਰ, ਪ੍ਰਦੀਪ ਕੁਮਾਰ, ਕਰਨ ਮਹਾਜਨ, ਅਸ਼ੋਕ ਗੋਗਨਾ, ਸੁਭਾਸ਼ ਗੁਪਤਾ, ਅਸ਼ੋਕ ਗੁਪਤਾ, ਵਰੁਣ ਸੈਣੀ, ਸਾਹਿਲ ਜੋਸ਼ੀ, ਮਾਸਟਰ ਇੰਦਰ ਸਿੰਘ, ਅਮਿਤ ਖੁਰਾਣਾ, ਗੁਰਪ੍ਰੀਤ ਸਿੰਘ ਸਚਦੇਵਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ 'ਤੇ ਬਣੇ ਮੌਤ ਰੂਪੀ ਡਵਾਈਡਰ ਕਾਰਨ ਵਾਪਰਿਆ ਇਕ ਹੋਰ ਹਾਦਸਾ <br/> ਅਗਲੀ ਖ਼ਬਰ ਅਮਰੀਕਾ-ਈਰਾਨ ਜੰਗ ਦੇ ਚੱਲਦਿਆਂ ਪੈਟਰੋਲ ਪੰਪਾਂ 'ਤੇ ਤੇਲ ਲਈ ਲੋਕਾਂ 'ਚ ਹਫ਼ੜਾ-ਤਫ਼ੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।