23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਆਰਟ ਐਸੋਸੀਏਸ਼ਨ ਵਲੋਂ ਆਰਟ ਐਂਡ ਕਰਾਫ਼ਟ ਦੀ ਇਕ ਰੋਜ਼ਾ ਵਰਕਸ਼ਾਪ ਲਗਾਈ

ਅਜੀਤ ਡੈਸਕ 02-05-2026
ਢਿਲਵਾਂ, 1 ਮਈ (ਪ੍ਰਵੀਨ ਕੁਮਾਰ)-ਡਿਪਸ ਕਾਲਜ ਆਫ਼ ਐਜੂਕੇਸ਼ਨ ਢਿਲਵਾਂ ਵਿਖੇ ਆਰਟ ਐਸੋਸੀਏਸ਼ਨ ਵਲੋਂ ਆਰਟ ਐਂਡ ਕਰਾਫ਼ਟ ਦੀ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਵਿਚ ਫੇਵਿਕਿ੍ਲ ਕੰਪਨੀ ਤੋਂ ਟਰੇਨਰ ਰਿਤੂ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦਿਆਂ ਰੰਗਾਂ, ਸਮੱਗਰੀ ਆਦਿ ਦੀ ਸਹੀ ਵਰਤੋਂ ਕਰਨ ਬਾਰੇ ਸਿਧਾਂਤਕ ਭਾਗ ਦੇ ਨਾਲ ਪ੍ਰਦਰਸ਼ਨ ਕਰਕੇ ਟੈਕਸਚਰ ਆਰਟ ਨਾਲ ਕੈਨਵਸ ਪੇਂਟਿੰਗ ਦਾ ਵਿਹਾਰਕ ਗਿਆਨ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਕਲਾਕਿ੍ਤੀਆਂ ਤਿਆਰ ਕੀਤੀਆਂ, ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵਰਕਸ਼ਾਪ ਵਿਚ ਹਿੱਸਾ ਲਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਮੁਕੇਸ਼ ਕੁਮਾਰ, ਐਕਟੀਵਿਟੀ ਇੰਚਾਰਜ ਸੁਖਮਿੰਦਰ ਬੀਰ ਕੌਰ ਤੇ ਕਾਲਜ ਦੇ ਸਟਾਫ਼ ਨੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਅਤੇ ਰਚਨਾਤਮਿਕ ਹੁਨਰ ਨੂੰ ਵਧਾਉਣ ਲਈ ਰਿਤੂ ਦਾ ਧੰਨਵਾਦ ਵੀ ਕੀਤਾ |
ਪਿਛਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਮਸ਼ੀਨ ਨਾਲ ਝੋਨਾ ਲਗਾਉਣ ਸੰਬੰਧੀ ਸਿਖਲਾਈ ਕੈਂਪ 5 ਨੂੰ ਅਗਲੀ ਖ਼ਬਰ ਪ੍ਰਦੀਪ ਘਈ ਨੇ ਕੀਤੀ ਘਰ ਵਾਪਸੀ, ਮੁੜ ਕਾਂਗਰਸ ਵਿਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।