28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਾਈਬਰ ਠੱਗਾਂ ਨੇ ਕਾਲਾ ਸੰਘਿਆਂ ਦੇ ਵਿਅਕਤੀ ਦੇ ਖਾਤੇ ’ਚੋਂ 46 ਹਜ਼ਾਰ ਉਡਾਏ

ਕਾਲਾ ਸੰਘਿਆਂ, 27 ਅਗਸਤ (ਬਲਜੀਤ ਸਿੰਘ ਸੰਘਾ)- ਸਥਾਨਕ ਕਸਬੇ ਦੇ ਨਿਵਾਸੀ ਅਤੇ ਜਲੰਧਰ ਰੋਡ ਤੇ ਹਾਰਡਵੇਅਰ ਦੀ ਦੁਕਾਨ ਚਲਾ ਰਿਹੇ ਸ: ਗੁਰਦਾਵਰ ਸਿੰਘ ਬੱਸਣ ਦੇ ਖਾਤੇ ’ਚੋਂ ਸਾਈਬਰ ਠੱਗਾਂ ਵੱਲੋਂ 46000 ਰੁਪਏ ਉਡਾ ਲਏ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਪੀੜਿਤ ਗੁਰਦਾਵਰ ਸਿੰਘ ਬੱਸਣ ਨੇ ਕਿਹਾ ਕਿ ਉਹ ਫੇਸਬੁਕ ਵੇਖ ਰਹੇ ਸਨ ਕਿ ਉਨ੍ਹਾਂ ਦੇ ਫ਼ੋਨ ਤੇ ਅੱਪਡੇਟ ਦੀ ਆਪਸ਼ਨ ਆਈ ਤਾਂ ਉਨ੍ਹਾਂ ਫ਼ੋਨ ਰੱਖ ਦਿੱਤਾ ਕਿ ਸ਼ਾਇਦ ਹੁਣ ਅੱਪਡੇਟ ਹੋ ਰਿਹਾ ਹੈ ਅਤੇ ਫ਼ੋਨ ਦੀ ਸਕਰੀਨ ਬਲੈਕ ਹੋ ਗਈ ਉਸ ਤੋਂ ਕੁੱਝ ਘੰਟਿਆਂ ਬਾਅਦ ਜਦੋਂ ਉਨ੍ਹਾਂ ਗੂਗਲ ਪੇ ਤੋਂ ਕੋਈ ਟਰਾਂਸਫ਼ਰ ਕਰਨੀ ਚਾਹੀ ਤਾਂ ਖਾਤੇ ਵਿਚੋਂ 4 6 ਹਜ਼ਾਰ ਰੁਪਏ ਗ਼ਾਇਬ ਸਨ ਭਾਵ ਕਿ ਜਿੰਨੇ ਪੈਸੇ ਖਾਤੇ ਵਿਚ ਸਨ ਸਾਈਬਰ ਠੱਗਾਂ ਵੱਲੋਂ ਸਾਰੇ ਉਡਾ ਲਏ ਗਏ ਸਨ ਸਿਰਫ਼ ਕੁੱਝ ਰੁਪਏ ਹੀ ਬਚੇ ਉਪਰੰਤ ਗੁਰਦਾਵਰ ਸਿੰਘ ਨੇ ਇਸ ਘਟਨਾ ਦੀ ਆਨਲਾਈਨ ਕੰਪਲੇਂਟ ਪਾਈ ਅਤੇ ਸਾਈਬਰ ਕ੍ਰਾਈਮ ਸੈੱਲ ਕਪੂਰਥਲਾ ਵਿਖੇ ਸ਼ਿਕਾਇਤ ਦਰਜ ਕਰਵਾਈ, ਪਰ ਅਜੇ ਤੱਕ ਕੋਈ ਵੀ ਸਫਲਤਾ ਨਹੀਂ ਮਿਲ ਸਕੀ | ਉਕਤ ਦੁਕਾਨਦਾਰ ਨੇ ਕਿਹਾ ਕਿ ਸਾਡੇ ਮੁਲਕ ਦਾ ਪੀ. ਐਮ.

ਸਾਈਬਰ ਠੱਗਾਂ ਵੱਲੋਂ ਗੂਗਲ ਪੇ ਰਾਹੀਂ 46000 ਠੱਗੇ ਜਾਣ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦਾਵਰ ਸਿੰਘ ਬੱਸਣ | ਤਸਵੀਰ : ਬਲਜੀਤ ਸਿੰਘ ਸੰਘਾ 28-08-2026
ਕਾਲਾ ਸੰਘਿਆਂ, 27 ਅਗਸਤ (ਬਲਜੀਤ ਸਿੰਘ ਸੰਘਾ)- ਸਥਾਨਕ ਕਸਬੇ ਦੇ ਨਿਵਾਸੀ ਅਤੇ ਜਲੰਧਰ ਰੋਡ ਤੇ ਹਾਰਡਵੇਅਰ ਦੀ ਦੁਕਾਨ ਚਲਾ ਰਿਹੇ ਸ: ਗੁਰਦਾਵਰ ਸਿੰਘ ਬੱਸਣ ਦੇ ਖਾਤੇ ’ਚੋਂ ਸਾਈਬਰ ਠੱਗਾਂ ਵੱਲੋਂ 46000 ਰੁਪਏ ਉਡਾ ਲਏ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਪੀੜਿਤ ਗੁਰਦਾਵਰ ਸਿੰਘ ਬੱਸਣ ਨੇ ਕਿਹਾ ਕਿ ਉਹ ਫੇਸਬੁਕ ਵੇਖ ਰਹੇ ਸਨ ਕਿ ਉਨ੍ਹਾਂ ਦੇ ਫ਼ੋਨ ਤੇ ਅੱਪਡੇਟ ਦੀ ਆਪਸ਼ਨ ਆਈ ਤਾਂ ਉਨ੍ਹਾਂ ਫ਼ੋਨ ਰੱਖ ਦਿੱਤਾ ਕਿ ਸ਼ਾਇਦ ਹੁਣ ਅੱਪਡੇਟ ਹੋ ਰਿਹਾ ਹੈ ਅਤੇ ਫ਼ੋਨ ਦੀ ਸਕਰੀਨ ਬਲੈਕ ਹੋ ਗਈ ਉਸ ਤੋਂ ਕੁੱਝ ਘੰਟਿਆਂ ਬਾਅਦ ਜਦੋਂ ਉਨ੍ਹਾਂ ਗੂਗਲ ਪੇ ਤੋਂ ਕੋਈ ਟਰਾਂਸਫ਼ਰ ਕਰਨੀ ਚਾਹੀ ਤਾਂ ਖਾਤੇ ਵਿਚੋਂ 4 6 ਹਜ਼ਾਰ ਰੁਪਏ ਗ਼ਾਇਬ ਸਨ ਭਾਵ ਕਿ ਜਿੰਨੇ ਪੈਸੇ ਖਾਤੇ ਵਿਚ ਸਨ ਸਾਈਬਰ ਠੱਗਾਂ ਵੱਲੋਂ ਸਾਰੇ ਉਡਾ ਲਏ ਗਏ ਸਨ ਸਿਰਫ਼ ਕੁੱਝ ਰੁਪਏ ਹੀ ਬਚੇ ਉਪਰੰਤ ਗੁਰਦਾਵਰ ਸਿੰਘ ਨੇ ਇਸ ਘਟਨਾ ਦੀ ਆਨਲਾਈਨ ਕੰਪਲੇਂਟ ਪਾਈ ਅਤੇ ਸਾਈਬਰ ਕ੍ਰਾਈਮ ਸੈੱਲ ਕਪੂਰਥਲਾ ਵਿਖੇ ਸ਼ਿਕਾਇਤ ਦਰਜ ਕਰਵਾਈ, ਪਰ ਅਜੇ ਤੱਕ ਕੋਈ ਵੀ ਸਫਲਤਾ ਨਹੀਂ ਮਿਲ ਸਕੀ | ਉਕਤ ਦੁਕਾਨਦਾਰ ਨੇ ਕਿਹਾ ਕਿ ਸਾਡੇ ਮੁਲਕ ਦਾ ਪੀ.ਐਮ. ਭਾਰਤ ਨੂੰ ਕੈਸ਼ਲੈੱਸ ਕਰਨ ਲਈ ਆਨਲਾਈਨ ਭੁਗਤਾਨ ਦੀ ਹਦਾਇਤ ਕਰਦਾ ਹੈ ਪਰ ਬਿਨਾਂ ਕਿਸੇ ਓਟੀਪੀ ਤੋਂ ਇਸ ਤਰ੍ਹਾਂ ਖਾਤੇ ਦੇ ਸਾਰੇ ਪੈਸੇ ਉਡਾ ਲਏ ਜਾਣੇ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ | ਸਬੰਧਿਤ ਕੇਨਰਾ ਬੈਂਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਖਾਤਾ ਅਰਨਵ ਸ਼ਰਮਾ ਪੁੱਤਰ ਵਿਵੇਕਾ ਨੰਦ ਸ਼ਰਮਾ ਦੇ ਨਾਮ ਤੇ ਚੱਲਦਾ ਹੈ ਪਰ ਗੂਗਲ ਤੋਂ ਟਰਾਂਜੈਕਸ਼ਨ ਹੋਣ ਕਾਰਨ ਉਸ ਦਾ ਪੂਰਾ ਐਡਰੈੱਸ ਵੀ ਨਹੀਂ ਸ਼ੋ ਹੋ ਰਿਹਾ | ਇਲਾਕੇ ਦੇ ਸਮੂਹ ਦੁਕਾਨਦਾਰਾਂ ਨੇ ਸਾਈਬਰ ਕ੍ਰਾਈਮ ਤੇ ਸਖ਼ਤੀ ਨਾਲ ਨੱਥ ਪਾਈ ਜਾਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ ਤੋਂ ਬਾਅਦ ਦੋਸਤਾਂ ਨੇ ਹੀ ਖੇਤਾਂ ’ਚ ਦੱਬੀ ਲਾਸ਼ ਅਗਲੀ ਖ਼ਬਰ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਸਮੂਹਿਕ ਛੁੱਟੀ ਲੈ ਕੇ ਡੀ. ਸੀ. ਦਫ਼ਤਰ ਮੂਹਰੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।