21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਉੱਘੇ ਕਲਮਕਾਰ ਲਾਡੀ ਲਾਹੌਰੀ ਦਾ ਕਾਵਿ ਸੰਗ੍ਰਹਿ ‘ਸਿੱਪੀ ਦੇ ਮੋਤੀ’ ਲੋਕ ਅਰਪਣ

ਕਪੂਰਥਲਾ, 20 ਅਕਤੂਬਰ (ਅਮਰਜੀਤ ਕੋਮਲ)-ਸਿਰਜਣਾ ਕੇਂਦਰ ਕਪੂਰਥਲਾ ਵਲੋਂ ਉੱਘੇ ਕਲਮਕਾਰ ਲਾਡੀ ਲਾਹੌਰੀ ਦਾ ਕਾਵਿ ਸੰਗ੍ਰਹਿ ‘ਸਿੱਪੀ ਦੇ ਮੋਤੀ’ ਲੋਕ ਅਰਪਣ ਕਰਨ ਸੰਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸ ’ਚ ਉੱਘੇ ਲੇਖਕ ਤੇ ਚਿੰਤਕ ਪ੍ਰੋ. ਕੁਲਵੰਤ ਸਿੰਘ ਔਜਲਾ ਮੁੱਖ ਮਹਿਮਾਨ ਤੇ ਉੱਘੇ ਸ਼ਾਇਰ ਸੁਰਜੀਤ ਸਾਜਨ ਤੇ ਸਟੇਟ ਐਵਾਰਡੀ ਰੋਸ਼ਨ ਖੈੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੀ ਪ੍ਰਧਾਨਗੀ ਸਿਰਜਣਾ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਤੇ ਪੁਸਤਕ ਦੇ ਲੇਖਕ ਲਾਡੀ ਲਾਹੌਰੀ ਨੇ ਕੀਤੀ | ਸਮਾਗਮ ਦੇ ਆਰੰਭ ਵਿਚ ਸਿਰਜਣਾ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ ਖ਼ਾਨ ਨੇ ਆਏ ਮਹਿਮਾਨਾਂ ਤੇ ਕਲਮਕਾਰਾਂ ਦਾ ਸਵਾਗਤ ਕੀਤਾ ਤੇ ਦੱਸਿਆ ਕਿ ਲਾਡੀ ਲਾਹੌਰੀ ਦੀ ਇਹ ਦੂਜੀ ਪੁਸਤਕ ਹੈ ਜਿਸ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਰਚਨਾਵਾਂ ਸ਼ਾਮਿਲ ਹਨ | ‘ਸਿੱਪੀ ਦੇ ਮੋਤੀ’ ਕਾਵਿ ਸੰਗ੍ਰਹਿ ’ਤੇ ਉੱਘੇ ਲੇਖਕ ਤੇ ਆਲੋਚਕ ਡਾ.

ਅਜੀਤ ਡੈਸਕ 21-10-2026
ਕਪੂਰਥਲਾ, 20 ਅਕਤੂਬਰ (ਅਮਰਜੀਤ ਕੋਮਲ)-ਸਿਰਜਣਾ ਕੇਂਦਰ ਕਪੂਰਥਲਾ ਵਲੋਂ ਉੱਘੇ ਕਲਮਕਾਰ ਲਾਡੀ ਲਾਹੌਰੀ ਦਾ ਕਾਵਿ ਸੰਗ੍ਰਹਿ ‘ਸਿੱਪੀ ਦੇ ਮੋਤੀ’ ਲੋਕ ਅਰਪਣ ਕਰਨ ਸੰਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸ ’ਚ ਉੱਘੇ ਲੇਖਕ ਤੇ ਚਿੰਤਕ ਪ੍ਰੋ. ਕੁਲਵੰਤ ਸਿੰਘ ਔਜਲਾ ਮੁੱਖ ਮਹਿਮਾਨ ਤੇ ਉੱਘੇ ਸ਼ਾਇਰ ਸੁਰਜੀਤ ਸਾਜਨ ਤੇ ਸਟੇਟ ਐਵਾਰਡੀ ਰੋਸ਼ਨ ਖੈੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੀ ਪ੍ਰਧਾਨਗੀ ਸਿਰਜਣਾ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਤੇ ਪੁਸਤਕ ਦੇ ਲੇਖਕ ਲਾਡੀ ਲਾਹੌਰੀ ਨੇ ਕੀਤੀ | ਸਮਾਗਮ ਦੇ ਆਰੰਭ ਵਿਚ ਸਿਰਜਣਾ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ ਖ਼ਾਨ ਨੇ ਆਏ ਮਹਿਮਾਨਾਂ ਤੇ ਕਲਮਕਾਰਾਂ ਦਾ ਸਵਾਗਤ ਕੀਤਾ ਤੇ ਦੱਸਿਆ ਕਿ ਲਾਡੀ ਲਾਹੌਰੀ ਦੀ ਇਹ ਦੂਜੀ ਪੁਸਤਕ ਹੈ ਜਿਸ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਰਚਨਾਵਾਂ ਸ਼ਾਮਿਲ ਹਨ | ‘ਸਿੱਪੀ ਦੇ ਮੋਤੀ’ ਕਾਵਿ ਸੰਗ੍ਰਹਿ ’ਤੇ ਉੱਘੇ ਲੇਖਕ ਤੇ ਆਲੋਚਕ ਡਾ. ਸਰਦੂਲ ਸਿੰਘ ਔਜਲਾ ਤੇ ਡਾ. ਅਨੁਰਾਗ ਸ਼ਰਮਾ ਨੇ ਚਰਚਾ ਦੀ ਸ਼ੁਰੂਆਤ ਕੀਤੀ | ਸੁਰਜੀਤ ਸਾਜਨ ਤੇ ਰੋਸ਼ਨ ਖੈੜਾ ਨੇ ਕਿਹਾ ਕਿ ਇਸ ਪੁਸਤਕ ਵਿਚਲੀਆਂ ਰਚਨਾਵਾਂ ਸਮਾਜ ਤੇ ਮਾਨਵਤਾ ਦੇ ਸਰੋਕਾਰਾਂ ਨਾਲ ਸੰਬੰਧਿਤ ਹਨ| ਪੋ੍. ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਲਾਡੀ ਲਾਹੌਰੀ ਦੀ ਕਲਮ ਤੋਂ ਸਿਰਜਣਾ ਕੇਂਦਰ ਨੂੰ ਬਹੁਤ ਉਮੀਦਾਂ ਹਨ | ਉੱਘੇ ਸ਼ਾਇਰ ਕੰਵਰ ਇਕਬਾਲ ਨੇ ਵੀ ਇਸ ਪੁਸਤਕ ਲਈ ਲਾਡੀ ਲਾਹੌਰੀ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਪੋ੍. ਕੁਲਵੰਤ ਸਿੰਘ ਔਜਲਾ, ਸੁਰਜੀਤ ਸਾਜਨ, ਸ਼ਾਇਰ ਕੰਵਰ ਇਕਬਾਲ ਸਿੰਘ ਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਰ ਸ਼ਖ਼ਸੀਅਤਾਂ ਨੇ ਲਾਡੀ ਲਾਹੌਰੀ ਨੂੰ ਸਨਮਾਨ ਚਿੰਨ੍ਹ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ | ਇਸੇ ਦੌਰਾਨ ਹੀ ਕਵੀ ਦਰਬਾਰ ਕਰਵਾਇਆ ਗਿਆ ਜਿਸ ’ਚ ਉੱਘੇ ਸ਼ਾਇਰ ਜਨਕਪ੍ਰੀਤ ਬੇਗੋਵਾਲ, ਡਾ . ਸੁਰਿੰਦਰਪਾਲ, ਡਾ. ਸਰਵਣ ਸਿੰਘ ਪ੍ਰਦੇਸੀ, ਡਾ. ਹਰਭਜਨ ਸਿੰਘ, ਸ਼ਹਿਬਾਜ਼ ਖ਼ਾਨ, ਅਵਤਾਰ ਸਿੰਘ ਭੰਡਾਲ, ਅਵਤਾਰ ਸਿੰਘ ਗਿੱਲ, ਤੇਜਬੀਰ ਸਿੰਘ, ਆਸ਼ੂ ਕੁਮਰਾ, ਮਲਕੀਤ ਸਿੰਘ, ਰਚਨੀ ਵਾਲੀਆ, ਅਵਤਾਰ ਅਸੀਮ, ਗੁਰਦੀਪ ਗਿੱਲ, ਜਸਵਿੰਦਰ ਸਿੰਘ ਖਹਿਰਾ, ਮੰਗਲ ਸਿੰਘ ਭੰਡਾਲ ਨੈਸ਼ਨਲ ਐਵਾਰਡੀ, ਜਸਪ੍ਰੀਤ ਸਿੰਘ ਧਿੰਜਣ , ਜਸਵੰਤ ਸਿੰਘ ਖਡੂਰ ਸਾਹਿਬ, ਅਮਨ ਗਾਂਧੀ ਤੇ ਹੋਰ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ| ਸਮਾਗਮ ਵਿਚ ਅਨਮੋਲ ਪ੍ਰੀਤ ਸਿੰਘ, ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ, ਦੀਸ਼ ਦਬੁਰਜੀ, ਰਵਿੰਦਰ ਸਿੰਘ ਰਵੀ, ਤਜਿੰਦਰ ਸਿੰਘ ਹਾਂਡਾ, ਦਲਬੀਰ ਸਿੰਘ, ਸ਼ੇਰਖਾਨ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪਰਮਜੀਤ ਔਜਲਾ ਸ਼ੋ੍ਮਣੀ ਰੰਘਰੇਟਾ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਨਡਾਲਾ ਪੁਲਿਸ ਵਲੋਂ 45 ਨਸ਼ੀਲੀਆਂ ਗੋਲੀਆਂ ਤੇ 160 ਕੈਪਸੂਲਾਂ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।