JALANDHAR WEATHER

ਰਾਸ਼ਟਰਪਤੀ ਭਵਨ ਵਿਚ ਅੱਜ ਹੋਵੇਗਾ ਭਾਰਤ ਰਤਨ ਸਨਮਾਨ ਸਮਾਰੋਹ

ਨਵੀਂ ਦਿੱਲੀ, 30 ਮਾਰਚ- ਅੱਜ ਰਾਸ਼ਟਰਪਤੀ ਭਵਨ ਵਿਚ ਭਾਰਤ ਰਤਨ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਰਾਸ਼ਟਰਪਤੀ ਦਰੋਪਦੀ ਮੁਰਮੂ 5 ਸ਼ਖਸੀਅਤਾਂ ਨੂੰ ਦੇਸ਼ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕਰਨਗੇ। ਇਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਪੀ.ਵੀ. ਨਰਸਿਮਹਾ ਰਾਓ, ਖੇਤੀ ਵਿਗਿਆਨੀ ਡਾਕਟਰ ਐਮ.ਐਸ. ਸਵਾਮੀਨਾਥਨ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੁਰੀ ਠਾਕੁਰ ਅਤੇ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਸ਼ਾਮਿਲ ਹਨ। ਅਡਵਾਨੀ ਨੂੰ ਛੱਡ ਕੇ ਬਾਕੀ 4 ਸ਼ਖਸੀਅਤਾਂ ਨੂੰ ਮਰਨ ਉਪਰੰਤ ਭਾਰਤ ਰਤਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਸ਼ਟਰਪਤੀ ਮੁਰਮੂ ਤੋਂ ਇਹ ਸਨਮਾਨ ਪ੍ਰਾਪਤ ਕਰਨਗੇ। ਅਡਵਾਨੀ ਭਾਰਤ ਰਤਨ ਪ੍ਰਾਪਤ ਕਰਨ ਲਈ ਰਾਸ਼ਟਰਪਤੀ ਭਵਨ ਵਿਚ ਮੌਜੂਦ ਹੋ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ