JALANDHAR WEATHER

ਰਾਣਾ ਗੁਰਮੀਤ ਸਿੰਘ ਸੋਢੀ ਨੂੰ ਟਿਕਟ ਮਿਲਣ ਤੇ ਗੁਰੂ ਹਰਸਹਾਏ ਦੇ ਭਾਜਪਾ ਵਰਕਰਾਂ ਨੇ ਵੰਡੇ ਲੱਡੂ

ਗੁਰੂਹਰਸਹਾਏ, 9 ਮਈ (ਕਪਿਲ ਕੰਧਾਰੀ)-ਬੀਤੇ ਕੱਲ ਭਾਜਪਾ ਵਲੋਂ ਵੀ ਫਿਰੋਜਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਉਮੀਦਵਾਰ ਐਲਾਨਣ ਮਗਰੋਂ ਅੱਜ ਗੁਰੂ ਹਰਸਹਾਏ ਵਿਖੇ ਭਾਜਪਾ ਵਰਕਰਾਂ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਇਸ ਮੌਕੇ ਤੇ ਜਾਣਕਰੀ ਦੇਂਦੇ ਹੋਏ ਅਨਿਲਜੀਤ ਬੇਦੀ, ਅਤੇ ਹੋਰ ਆਗੂਆ ਨੇ ਦੱਸਿਆ ਕਿ ਚਾਰ ਵਾਰ ਲਗਾਤਾਰ ਵਿਧਾਇਕ ਰਹੇ ਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਬੀ.ਜੇ.ਪੀ ਦੇ ਕੌਮੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਭਾਜਪਾ ਵਲੋਂ ਲੋਕ ਸਭਾ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਣ ਤੇ ਅੱਜ ਗੁਰੂ ਹਰ ਸਹਾਏ ਦੇ ਮੇਨ ਬਾਜ਼ਾਰ ਵਿਖੇ ਬੀ.ਜੇ.ਪੀ ਵਰਕਰਾਂ ਵਲੋ ਜਿੱਥੇ ਨੱਚ ਟੱਪ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਉੱਥੇ ਹੀ ਪਟਾਕੇ ਚਲਾ ਕੇ ਅਤੇ ਇਕ ਦੂਜੇ ਦਾ ਲੱਡੂਆਂ ਦੇ ਨਾਲ ਮੂੰਹ ਮੀਠਾ ਵੀ ਕਰਵਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ