JALANDHAR WEATHER

ਕਾਂਗਰਸ ਨੇ ਹਮੇਸ਼ਾ ਰਾਜਾਂ ਤੇ ਦੇਸ਼ ਨੂੰ ਲੁੱਟਿਆ ਹੈ- ਅਨੁਰਾਗ ਠਾਕੁਰ

ਨਵੀਂ ਦਿੱਲੀ, 10 ਮਈ- ਰਾਹੁਲ ਗਾਂਧੀ ਵਲੋਂ ਇਕ ਚੋਣ ਰੈਲੀ ਵਿਚ 30 ਲੱਖ ਨੌਕਰੀਆਂ ਅਤੇ ਬੈਂਕ ਖ਼ਾਤਿਆਂ ਵਿਚ 1 ਲੱਖ ਰੁਪਏ ਦੇਣ ਦੇ ਵਾਅਦੇ ’ਤੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਕਦੇ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿਰਫ਼ ਰਾਜਸਥਾਨ ਵਿਚ ਹੀ 19 ਪੇਪਰ ਲੀਕ ਦੇ ਮਾਮਲੇ ਹੋਏ ਸਨ ਤੇ ਛੱਤੀਸਗੜ੍ਹ ਵਿਚ ਮਹਾਦੇਵ ਐਪ ਘੁਟਾਲਾ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਰਾਜਾਂ ਤੇ ਦੇਸ਼ ਨੂੰ ਲੁੱਟਿਆ ਹੈ। ਹੁਣ ਕੋਈ ਵੀ ਕਾਂਗਰਸ ਵਲੋਂ ਨਹੀਂ ਦੇਖ ਰਿਹਾ ਹੈ ਅਤੇ ਕਾਂਗਰਸ ਇਹ ਸੋਚ ਰਹੀ ਹੈ ਕਿ 40 ਲੋਕ ਸਭਾ ਸੀਟਾਂ ਵੀ ਕਿਵੇਂ ਜਿੱਤੀਏ ਜਦੋਂ ਕਿ ਭਾਜਪਾ 400 ਤੋਂ ਵੱਧ ਸੀਟਾਂ ਜਿੱਤਣ ਦੀ ਤਿਆਰੀ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ