JALANDHAR WEATHER

ਲੋਕ ‘ਆਪ’ ਤੋਂ ਨਿਰਾਸ਼ ਹੀ ਨਹੀਂ, ਸਗੋਂ ਨਾਰਾਜ਼ ਵੀ ਹੋਏ ਹਨ- ਸੁਨੀਲ ਜਾਖੜ

ਪਟਿਆਲਾ, 22 ਮਈ- ਕੱਲ੍ਹ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੱਲ੍ਹ ਪ੍ਰਧਾਨ ਮੰਤਰੀ ਪਟਿਆਲਾ ਆ ਰਹੇ ਹਨ। ਲੋਕ ਇਸ ਕੜਕਦੀ ਗਰਮੀ ਵਿਚ ਵੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਪੰਜਾਬ ਵਿਚ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਰੈਲੀ ਹੈ। ਉਨ੍ਹਾਂ ਕਿਸਾਨਾਂ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਜੋ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ, ਉਹ ਕੁਝ ਆਪੇ ਬਣੇ ਕਿਸਾਨ ਆਗੂ ਹਨ ਤੇ ਪੰਜਾਬ ਵਿਚ ਪਿਛਲੇ 10 ਸਾਲਾਂ ਤੋਂ ਝੋਨੇ ਅਤੇ ਕਣਕ ’ਤੇ ਪੂਰੀ ਤਰ੍ਹਾਂ ਨਾਲ ਐਮ.ਐਸ.ਪੀ. ਦੀ ਗਾਰੰਟੀ ਦਿੱਤੀ ਜਾ ਰਹੀ ਹੈ, ਪਰ ਕੁਝ ਵਿਅਕਤੀਆਂ ਵਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਬਦਲ ਲੱਭ ਰਹੇ ਹਨ ਕਿਉਂਕਿ ਉਹ ਬਦਲਾਅ ਚਾਹੁੰਦੇ ਹਨ। ਪਿਛਲੀ ਵਾਰ ਪੰਜਾਬ ਨੇ ‘ਆਪ’ ਨੂੰ ਮੌਕਾ ਦਿੱਤਾ ਸੀ, ਪਰ ਇਹ ਬਦਲਾਅ ਉਨ੍ਹਾਂ ਨੂੰ ਬਹੁਤ ਮਹਿੰਗਾ ਪਿਆ। ਲੋਕ ਸਿਰਫ਼ ‘ਆਪ’ ਤੋਂ ਨਿਰਾਸ਼ ਹੀ ਨਹੀਂ ਹਨ, ਸਗੋਂ ਨਾਰਾਜ਼ ਵੀ ਹਨ, ਹੁਣ ਲੋਕ 2027 ’ਚ ਵੀ ਭਾਜਪਾ ਨੂੰ ਬਦਲਾਅ ਵਜੋਂ ਦੇਖ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ