JALANDHAR WEATHER

ਡਾ:ਹਮਦਰਦ ਇਕ ਨੇਕ ਦਿਲ ਤੇ ਇਮਾਨਦਾਰ ਸ਼ਖਸੀਅਤ ਹਨ - ਸਰਨਾ

ਅਟਾਰੀ, 22 ਮਈ-(ਰਾਜਿੰਦਰ ਸਿੰਘ ਰੂਬੀ)-'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁਖੀ ਡਾ. ਬਰਜਿੰਦਰ ਸਿੰਘ ਹਮਦਰਦ ‘ਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਪਰਚਾ ਦਰਜ ਕੀਤਾ ਹੈ , ਉਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ । ਇਹ ਮੀਡੀਆ ਦੀ ਸੰਘੀ ਘੁੱਟਣ ਦੇ ਤੁਲ ਹੈ । ਡਾ. ਹਮਦਰਦ ਇਕ ਨੇਕ ਦਿਲ , ਇਮਾਨਦਾਰ ਤੇ ਪੰਜਾਬ ਨੂੰ ਸਮਰਪਿਤ ਸ਼ਖਸੀਅਤ ਹਨ । ਜਿੰਨਾ ਦਾ ਕੁੱਲ ਦੁਨੀਆ ਵਿੱਚ ਸਤਿਕਾਰ ਹੈ । ਕਿਉਂਕਿ ਅਦਾਰਾ 'ਅਜੀਤ' ਆਪਣੀ ਜ਼ਿਮੇਵਾਰੀ ਨਿਭਾਉਂਦੇ ਹੋਏ ਨਿਰਪੱਖਤਾ ਦੇ ਨਾਲ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਹਨ ਤੇ ਸਰਕਾਰ ਦੀਆਂ ਨਕਾਮੀਆਂ ਨੂੰ ਵੀ ਜ਼ਾਹਰ ਕਰ ਰਹੇ ਹਨ । ਇਹੀ ਗੱਲ ਭਗਵੰਤ ਮਾਨ ਦੀ ਅੱਖਾਂ ‘ਚ ਰੜਕ ਰਹੀ ਹੈ, ਇਸ ਦੇ ਲਈ ਆਪਣੀ ਤਾਨਾਸ਼ਾਹੀ ਬਿਰਤੀ ਤੇ ਹਉਮੈ ਨੂੰ ਸੰਤੁਸ਼ਟ ਕਰਨ ਲਈ ਇਹ ਪਰਚਾ ਕੀਤਾ ਗਿਆ ਹੈ । ਭਗਵੰਤ ਮਾਨ ਨੂੰ ਇਸ ਬਦਲਾ ਲਉ ਭਾਵਨਾ ਤਹਿਤ ਕੀਤੇ ਪਰਚੇ ਦਾ ਖਮਿਆਜ਼ਾ ਲੋਕ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਵੀ ਦੇਣਗੇ ‌ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ