JALANDHAR WEATHER

ਪਟਿਆਲਾ ਰਾਜਪੁਰਾ ਸੜਕ ’ਤੇ ਆਮ ਲੋਕਾਂ ਲਈ ਆਵਜਾਈ ਕੀਤੀ ਗਈ ਬੰਦ

ਪਟਿਆਲਾ, 23 ਮਈ (ਅਮਰਬੀਰ ਸਿੰਘ ਆਹਲੂਵਾਲੀਆ/ਕੁਲਬੀਰ ਸਿੰਘ ਧਾਲੀਵਾਲ)- ਪ੍ਰਧਾਨ ਮੰਤਰੀ ਦੀ ਪਟਿਆਲਾ ਫੇਰੀ ’ਤੇ ਕਿਸਾਨਾਂ ਵਲੋਂ ਉਨ੍ਹਾਂ ਦੇ ਵਿਰੋਧ ਦੇ ਐਲਾਨ ਨੂੰ ਦੇਖਦੇ ਹੋਏ ਪੁਲਿਸ ਵਲੋਂ ਜਿੱਥੇ ਪਟਿਆਲਾ ਨੂੰ ਆਉਂਦੀਆਂ ਸਾਰੀਆਂ ਸੜਕਾਂ ਦੇ ਉੱਪਰ ਵੱਡੀ ਗਿਣਤੀ ਵਿਚ ਫੋਰਸ ਤਾਇਨਾਤ ਕੀਤੀ ਗਈ ਸੀ, ਉਥੇ ਹੀ ਮੌਜੂਦਾ ਸਮੇਂ ਪਟਿਆਲਾ ਰਾਜਪੁਰਾ ਸੜਕ ’ਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਕੋਲ ਏ.ਡੀ.ਜੀ.ਪੀ. ਐਸ.ਪੀ.ਐਸ. ਪਰਮਾਰ ਦੀ ਅਗਵਾਈ ਵਿਚ ਬੈਰੀਕੇਡ ਲਗਾ ਕੇ ਆਵਾਜਾਈ ਬਿਲਕੁਲ ਰੋਕ ਦਿੱਤੀ ਗਈ ਹੈ, ਜੋ ਕੁਝ ਸਮਾਂ ਪਹਿਲਾਂ ਨਿਰਵਿਘਨ ਚੱਲ ਰਹੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ