JALANDHAR WEATHER

ਚੋਣ ਜ਼ਾਬਤੇ ਦੋਰਾਨ ਚੱਲੀਆਂ ਗੋਲੀਆਂ, ਇਕ ਦੀ ਮੌਤ-ਇਕ ਜ਼ਖ਼ਮੀ

 ਕਰਤਾਰਪੁਰ, 25 ਮਈ (ਭਜਨ ਸਿੰਘ) - ਇਥੋਂ ਥੋੜੀ ਦੂਰੀ 'ਤੇ ਸਥਿਤ ਪਿੰਡ ਮੱਲੀਆਂ ‘ਚ ਸ਼ਾਮ ਕਰੀਬ 6 ਵਜੇ ਮੱਲੀਆਂ-ਕੁਦੋਵਾਲ ਰੋਡ ਉੱਪਰ ਪਿੰਡ ਭੀਖਾ ਦੇ ਮੋੜ ਉੱਪਰ ਲੰਘਣ ਲਈ ਰਸਤਾ ਮੰਗਣ 'ਤੇ ਅਣਪਛਾਤੇ ਵਿਅਕਤੀਆਂ ਨੇ ਰਸਤੇ ਵਿਚਕਾਰ ਗੱਡੀ ਖੜੀ ਕਰ ਕੇ ਝਗੜਾ ਸ਼ੁਰੂ ਕਰ ਦਿੱਤਾ, ਜਦ ਮਾਲਕ ਨੇ ਆਣ ਕੇ ਰਸਤਾ ਦੇਣ ਲਈ ਆਖਿਆ ਤਾਂ ਅਣਪਛਾਤੇ ਵਿਅਕਤੀਆਂ ਨੇ ਗੁਰਪ੍ਰੀਤ ਸਿੰਘ ਲਾਲੀ ਦੀ ਕੁਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਨਜਿੰਦਰ ਸਿੰਘ ਨੇ ਜਦ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਹਥਿਆਰਾਂ ਨਾਲ ਲੈਸ ਅਣਪਛਾਤੇ ਵਿਅਕਤੀਆਂ ਨੇ ਸਿੱਧੀਆਂ ਗੋਲੀਆਂ ਮਾਰ ਕੇ ਮਨਜਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਗੁਰਪ੍ਰੀਤ ਸਿੰਘ ਦੇ ਵੀ ਗੋਲੀ ਲੱਗਣ ਦੀ ਖ਼ਬਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ