
ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 14 ਜਨਵਰੀ (ਰੁਪਿੰਦਰ ਸਿੰਘ ਸੱਗੂ)- ਸੁਨਾਮ ਇਲਾਕੇ ਦੇ ਜਾਣੇ ਪਛਾਣੇ ਭੰਗੂ ਪਰਿਵਾਰ ਦੇ ਰਾਜਵੀਰ ਸਿੰਘ ਭੰਗੂ ਨੇ ਪੀ. ਐਸ. ਐਸ. ਐਗਜ਼ੀਕਿਊਟਿਵ ਦੀ ਪ੍ਰੀਖਿਆ ਵਿਚੋਂ 12ਵਾਂ ਸਥਾਨ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਰਾਜਵੀਰ ਸਿੰਘ ਭੰਗੂ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਇਸ ਮੁਕਾਮ ਉੱਤੇ ਪਹੁੰਚਣ ਲਈ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਸਹਿਯੋਗ ਤੇ ਆਸ਼ੀਰਵਾਦ ਮਿਲਿਆ ਹੈ।