JALANDHAR WEATHER

ਅੱਜ ਚੰਡੀਗੜ੍ਹ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਚੰਡੀਗੜ੍ਹ, 24 ਦਸੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 24 ਦਸੰਬਰ ਨੂੰ ਦੁਪਹਿਰ ਵੇਲੇ ਚੰਡੀਗੜ੍ਹ ਪਹੁੰਚ ਰਹੇ ਹਨ। ਪੰਚਕੂਲਾ ਵਿਚ ਉਨ੍ਹਾਂ ਦੇ ਪ੍ਰੋਗਰਾਮ ਹਨ। ਹਾਲਾਂਕਿ ਉਹ ਦੁਪਹਿਰ ਵੇਲੇ ਚੰਡੀਗੜ੍ਹ ਪਹੁੰਚਣਗੇ ਅਤੇ ਕੁਝ ਸਮੇਂ ਲਈ ਉੱਥੇ ਰਹਿਣਗੇ। ਪੁਲਿਸ ਵਿਭਾਗ ਨੇ ਸ਼ਹਿਰ ਵਿਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਵੀ.ਵੀ.ਆਈ.ਪੀ. ਮੂਵਮੈਂਟ ਅਤੇ ਸੁਰੱਖਿਆ ਦੇ ਕਾਰਨ ਚੰਡੀਗੜ੍ਹ ਦੀਆਂ ਕੁਝ ਪ੍ਰਮੁੱਖ ਸੜਕਾਂ 'ਤੇ ਇਕ ਨਿਸ਼ਚਿਤ ਸਮੇਂ ਲਈ ਆਵਾਜਾਈ ਨੂੰ ਰੋਕਿਆ ਜਾਂ ਮੋੜਿਆ ਗਿਆ ਹੈ।

ਟ੍ਰੈਫਿਕ ਪੁਲਿਸ ਦੇ ਅਨੁਸਾਰ ਅੱਜ ਟ੍ਰੈਫਿਕ ਨਿਯਮ ਦੁਪਹਿਰ 2:30 ਵਜੇ ਤੋਂ ਸ਼ਾਮ 4:00 ਵਜੇ ਤੱਕ ਅਤੇ ਸ਼ਾਮ 7:00 ਵਜੇ ਤੋਂ ਸ਼ਾਮ 8:30 ਵਜੇ ਤੱਕ ਲਾਗੂ ਰਹਿਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ