JALANDHAR WEATHER

ਲੀਬੀਆ ਦੇ ਫੌਜ ਮੁਖੀ ਦੀ ਤੁਰਕੀ ਜਹਾਜ਼ ਹਾਦਸੇ 'ਚ ਮੌਤ

ਅੰਕਾਰਾ 'ਚ ਪ੍ਰਾਈਵੇਟ ਜੈੱਟ ਕਰੈਸ਼ ਹੋਣ ਕਾਰਨ ਲੀਬੀਆ ਦੇ ਫੌਜ ਮੁਖੀ ਸਮੇਤ 4 ਹੋਰਾਂ ਦੀ ਮੌਤ ਹੋ ਗਈ
ਤੁਰਕੀ , 24 ਦਸੰਬਰ (ਇੰਟ)-ਤੁਰਕੀ ਦੀ ਰਾਜਧਾਨੀ ਅੰਕਾਰਾ ਤੋਂ ਮੰਗਲਵਾਰ ਨੂੰ ਲੀਬੀਆ ਦੇ ਫੌਜ ਮੁਖੀ ਅਤੇ ਚਾਰ ਹੋਰ ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਨਿੱਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।
ਤੁਰਕੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੀਬੀਆ ਦੇ ਫੌਜ ਮੁਖੀ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਸਹਿਯੋਗ ਨੂੰ ਵਧਾਉਣ ਅਤੇ ਖੇਤਰੀ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਉੱਚ ਪੱਧਰੀ ਰੱਖਿਆ ਗੱਲਬਾਤ ਲਈ ਅੰਕਾਰਾ ਵਿੱਚ ਸਨ।
ਲੀਬੀਆ ਦੇ ਪ੍ਰਧਾਨ ਮੰਤਰੀ ਅਬਦੁਲ-ਹਾਮਿਦ ਦਬੀਬਾ ਨੇ ਜਨਰਲ ਮੁਹੰਮਦ ਅਲੀ ਅਹਿਮਦ ਅਲ-ਹਦਾਦ ਅਤੇ ਹੋਰਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਫੇਸਬੁੱਕ 'ਤੇ ਇੱਕ ਬਿਆਨ ਵਿੱਚ ਕਿਹਾ ਕਿ "ਦੁਖਦਾਈ ਹਾਦਸਾ" ਉਦੋਂ ਵਾਪਰਿਆ ਜਦੋਂ ਲੀਬੀਆ ਦਾ ਵਫ਼ਦ "ਅੰਕਾਰਾ ਦੀ ਇੱਕ ਅਧਿਕਾਰਤ ਯਾਤਰਾ ਤੋਂ ਵਾਪਸ ਆ ਰਿਹਾ ਸੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ