20 ਸਾਲ ਬਾਅਦ ਊਧਵ ਤੇ ਰਾਜ ਠਾਕਰੇ ਦੀਆਂ ਪਾਰਟੀਆਂ ’ਚ ਗਠਜੋੜ
ਮਹਾਰਾਸ਼ਟਰ,24 ਦਸੰਬਰ- ਊਧਵ ਠਾਕਰੇ ਅਤੇ ਰਾਜ ਠਾਕਰੇ ਨੇ ਅੱਜ ਐਲਾਨ ਕੀਤਾ ਕਿ ਉਹ ਬ੍ਰਿਹਨਮੁੰਬਈ ਨਗਰ ਨਿਗਮ ਦੀਆਂ ਚੋਣਾਂ ਇਕੱਠੇ ਲੜਨਗੇ। 20 ਸਾਲਾਂ ਬਾਅਦ ਉਨ੍ਹਾਂ ਦੀਆਂ ਪਾਰਟੀਆਂ ਸ਼ਿਵ ਸੈਨਾ ਅਤੇ ਐਮ.ਐਨ.ਸੇ. ਨੇ ਇਕ ਚੋਣ ਗਠਜੋੜ ਬਣਾਇਆ ਹੈ। ਇਸ ਤੋਂ ਪਹਿਲਾਂ 2005 ਵਿਚ ਰਾਜ ਠਾਕਰੇ ਨੇ ਸ਼ਿਵ ਸੈਨਾ ਤੋਂ ਵੱਖ ਹੋ ਕੇ ਐਮ.ਐਨ.ਐਸ. ਪਾਰਟੀ ਬਣਾਈ ਸੀ। ਦੋਵਾਂ ਨੇ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਇਸ ਦਾ ਐਲਾਨ ਕੀਤਾ।
ਊਧਵ ਠਾਕਰੇ ਨੇ ਕਿਹਾ ਕਿ ਸਾਡੀ ਸੋਚ ਇਕੋ ਜਿਹੀ ਹੈ, ਜੇਕਰ ਅਸੀਂ ਵੰਡੇ ਤਾਂ ਅਸੀਂ ਟੁੱਟ ਜਾਵਾਂਗੇ। ਅਸੀਂ ਸਾਰੇ ਮਹਾਰਾਸ਼ਟਰ ਲਈ ਇਕ ਹਾਂ। ਇਸ ਤੋਂ ਪਹਿਲਾਂ ਦੋਵੇਂ ਨੇਤਾ ਸ਼ਿਵਾਜੀ ਪਾਰਕ ਵਿਖੇ ਬਾਲਾ ਸਾਹਿਬ ਠਾਕਰੇ ਦੇ ਸਮਾਰਕ 'ਤੇ ਗਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮਹਾਰਾਸ਼ਟਰ ਦੇ 29 ਨਗਰ ਨਿਗਮਾਂ ਵਿਚ ਵੋਟਿੰਗ 15 ਜਨਵਰੀ ਨੂੰ ਹੋਵੇਗੀ। ਇਸ ਦੇ ਨਤੀਜੇ 16 ਜਨਵਰੀ ਨੂੰ ਐਲਾਨੇ ਜਾਣਗੇ।
;
;
;
;
;
;
;
;
;