
ਵਾਸ਼ਿੰਗਟਨ, 21 ਜਨਵਰੀ- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਬਾਹਰ ਕੱਢਣ ਲਈ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਹਨ। ਵਾਈਟ ਹਾਊਸ ਵਿਖੇ ਹੁਕਮ ’ਤੇ ਦਸਤਖ਼ਤ ਕਰਦੇ ਹੋਏ, ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਮਰੀਕਾ ਪ੍ਰਤੀ ਪੱਖਪਾਤੀ ਹੈ। ਇੱਥੇ, ਚੀਨ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਸਾਡੇ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪਹਿਲਾਂ ਇਥੇ ਸੀ ਤਾਂ ਅਸੀਂ ਸੰਗਠਨ ਨੂੰ 500 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਸੀ ਤੇ 1.4 ਬਿਲਿਅਨ ਲੋਕਾਂ ਵਾਲੇ ਚੀਨ ਨੇ ਸਿਰਫ਼ 39 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ, ਜੋ ਕਿ ਮੇਰੇ ਲਈ ਥੋੜੀ ਬੇਇਨਸਾਫ਼ੀ ਜਾਪਦਾ ਹੈ, ਇਸ ਲਈ ਅੱਜ ਇਹ ਫ਼ੈਸਲਾ ਲਿਆ ਗਿਆ ਹੈ।