ਸੰਦੀਪ ਗੋਇਲ ਬਾਰਡਰ ਰੇਂਜ ਅੰਮ੍ਰਿਤਸਰ ਦੇ ਬਣੇ ਡੀ.ਆਈ.ਜੀ.
ਅਟਾਰੀ ਸਰਹੱਦ, 2 ਜਨਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਅੱਜ ਤਰੱਕੀਆਂ ਦੇ ਕੇ ਐਸ.ਐਸ.ਪੀ. ਤੋਂ ਬਣਾਏ ਗਏ ਡੀ.ਆਈ.ਜੀ. ਪੱਧਰ 'ਤੇ ਪੱਕੇ ਅਧਿਕਾਰੀਆਂ ਵਿਚ ਇਕ ਹਸਤੀ ਸੰਦੀਪ ਗੋਇਲ ਜੋ ਕਿ ਆਪਣੇ ਵਿਭਾਗ ਪੰਜਾਬ ਪੁਲਿਸ ਵਿਚ ਇਕ ਇਮਾਨਦਾਰ ਤੇ ਇਨਸਾਫ਼ ਦੇਣ ਵਾਲੀ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਹਨ , ਨੂੰ ਹੁਣ ਪੱਕੇ ਤੌਰ 'ਤੇ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਡੀਆਈਜੀ ਸੰਦੀਪ ਗੋਇਲ ਅੰਮ੍ਰਿਤਸਰ ਬਾਰਡਰ ਰੇਂਜ ਦਾ ਵਿਭਾਗ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਬਤੌਰ ਐਸ.ਐਸ.ਪੀ। ਸੇਵਾਵਾਂ ਨਿਭਾਉਂਦਿਆਂ ਹਰੇਕ ਇਕ ਵਰਗ ਦੇ ਲੋਕਾਂ ਨੂੰ ਇਨਸਾਫ਼ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ I
;
;
;
;
;
;
;
;