ਭਾਰਗਵ ਕੈਂਪ ’ਚ ਚੱਲਿਆ ਪੀਲਾ ਪੰਜਾ

ਜਲੰਧਰ, 21 ਮਾਰਚ (ਹੈਪੀ)- ਅੱਜ ਇਥੇ ਭਾਰਗਵ ਕੈਂਪ ’ਚ ਨਸ਼ਾ ਤਸਕਰਾਂ ਦੇ ਘਰ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਵਲੋਂ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ। ਸਰਕਾਰ ਨੇ ਤਿੰਨ ਤਸਕਰਾਂ ਦੇ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ। ਤਿੰਨਾਂ ਦੇ ਐਨ.ਡੀ.ਪੀ.ਐਸ. ਤਹਿਤ 15 ਮਾਮਲੇ ਦਰਜ ਹਨ ਤੇ ਫਿਲਹਾਲ ਇਹ ਤਿੰਨੋਂ ਹੀ ਜੇਲ੍ਹ ਵਿਚ ਬੰਦ ਹਨ।