JALANDHAR WEATHER

ਮਰਹੂਮ ਸਰਪੰਚ ਜਰਮਲ ਸਿੰਘ ਠੇਕੇਦਾਰ ਦੇ ਗ੍ਰਹਿ ਦੁੱਖ ਸਾਂਝਾ ਕਰਨ ਪੁੱਜੇ ਰਾਜਾ ਵੜਿੰਗ, ਰੰਧਾਵਾ, ਸਾਬਕਾ ਵਿਧਾਇਕ ਜੀਰਾ

ਅਮਰਕੋਟ (ਤਰਨਤਾਰਨ), 7 ਜਨਵਰੀ ਭੱਟੀ - ਮਰਹੂਮ ਸਰਪੰਚ ਜਰਮਲ ਸਿੰਘ ਠੇਕੇਦਾਰ ਦੇ ਗ੍ਰਹਿ ਵਿਖੇ ਪ੍ਰਦੇਸ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਇੰਚਾਰਜ ਰਵਿੰਦਰ ਡਲਾਵੀ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਅਮਨ ਕਨੂੰਨ ਦੀ ਸਥਿਤੀ ਪੂਰੀ ਤਰਾਂ ਡਗਮਗਾ ਗਈ ਹੈ ਤਰਨਤਾਰਨ ਚ ਬੁਰੀ ਤਰਾਂ ਹਲਾਤ ਖਰਾਬ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਇਕ ਦਿਨ ਚ ਹਲਾਤ ਸਹੀ ਹੋ ਸਕਦੇ। ਪੰਜਾਬ ਸਰਕਾਰ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਬਾਰੇ ਲਿਖ ਕੇ ਭੇਜੇ ਪਰ ਸਰਕਾਰ ਵਿਚ ਇੱਛਾ ਸਕਤੀ ਦੀ ਘਾਟ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ