ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਤੇ ਕਲਚਰ ਗਤੀਵਿਧੀਆਂ ਵੱਲ ਪ੍ਰੇਰਿਆ ਜਾਵੇ - ਮੰਤਰੀ ਡਾ. ਬਲਵੀਰ ਸਿੰਘ
ਚੰਡੀਗੜ੍ਹ, 21 ਮਾਰਚ-ਜਿਹੜੇ ਬੱਚੇ ਐਨਰਜੀ ਡਰਿੰਕ ਲੈਂਦੇ ਹਨ, ਉਹ ਛੇਤੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੇ ਹਨ। ਇਹ ਗੱਲ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਪੱਧਰ ਉਤੇ 15-15 ਲੋਕਾਂ ਨੂੰ ਲੈ ਕੇ ਕਮੇਟੀਆਂ ਸਥਾਪਤ ਕੀਤੀਆਂ ਹਨ ਜੋ ਆਪਣੇ ਪਿੰਡ ਨੂੰ ਨਸ਼ਾ-ਮੁਕਤ ਕਰਵਾਉਣ ਲਈ ਸਰਕਾਰ ਨਾਲ ਤਾਲਮੇਲ ਰੱਖਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਉਨ੍ਹਾਂ ਨੂੰ ਖੇਡਾਂ ਤੇ ਕਲਚਰ ਗਤੀਵਿਧੀਆਂ ਵੱਲ ਪ੍ਰੇਰਿਆ ਜਾਵੇ। ਡਾਕਟਰ ਬਲਵੀਰ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਪੂਰੇ ਪਿੰਡ ਨੂੰ ਨਸ਼ਾ-ਮੁਕਤ ਕਰਵਾਉਣ ਲਈ ਸਰਕਾਰ ਖੁਦ ਅੱਗੇ ਵਧ ਰਹੀ ਹੈ।
;
;
;
;
;
;
;
;
;