JALANDHAR WEATHER

ਪਿੰਡ ਬੋਹਾਨੀ ’ਚ ਦੁਕਾਨ ’ਤੇ ਤਕਰਾਰ ਦੌਰਾਨ ਹਵਾਈ ਫ਼ਾਇਰਿੰਗ, ਇਕ ਕਾਬੂ

ਫਗਵਾੜਾ , 28 ਦਸੰਬਰ ( ਹਰਜੋਤ ਸਿੰਘ ਚਾਨਾ) - ਇਥੋਂ ਦੇ ਪਿੰਡ ਬੋਹਾਨੀ ਵਿਖੇ ਇਕ ਹੋਏ ਮਾਮੂਲੀ ਤਕਰਾਰ ਦੌਰਾਨ ਹਵਾਈ ਫ਼ਾਇਰ ਹੋਣ ਦੀ ਸੂਚਨਾ ਮਿਲੀ ਹੈ। ਜਿਸ ਸੰਬੰਧ ’ਚ ਰਾਵਲਪਿੰਡੀ ਪੁਲੀਸ ਨੇ ਗੋਲੀ ਚਲਾਉਣ ਵਾਲੇ ਨੂੰ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਭਾਰਤ ਭੂਸ਼ਣ ਤੇ ਐਸ.ਐਚ.ਓ. ਰਾਵਲਪਿੰਡੀ ਮੇਜਰ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੀ ਪਛਾਣ ਹਰਿੰਦਰ ਸਿੰਘ ਲਾਡੀ ਪੁੱਤਰ ਕੁਲਵੰਤ ਸਿੰਘ ਵਾਸੀ ਪਤਾਰਾ ਜਲੰਧਰ ਵਜੋਂ ਹੋਈ ਹੈ। ਇਸ ਦਾ ਸੁਖਵਿੰਦਰ ਰਾਮ ਪੁੱਤਰ ਚਰਨ ਦਾਸ ਨਾਲ ਅਚਾਨਕ ਬੋਹਾਨੀ ਪਿੰਡ ਵਿਖੇ ਮਾਮੂਲੀ ਗੱਲ ਤੋਂ ਝਗੜਾ ਹੋ ਗਿਆ ਜਿਸ ਕਰਕੇ ਇਸ ਨੇ ਗੋਲੀ ਚਲਾ ਦਿੱਤੀ। ਡੀ.ਐਸ.ਪੀ. ਨੇ ਦੱਸਿਆ ਕਿ ਸੁਖਵਿੰਦਰ ਰੈਡੀਮੇਟ ਦਾ ਕੰਮ ਕਰਦਾ ਹੈ ਉਸ ਦੀ ਦੁਕਾਨ 'ਤੇ ਹੀ ਕੋਈ ਗੱਲ ਹੋਣ ਕਰਕੇ ਅਜਿਹਾ ਹੋਇਆ ਹੈ। ਇਸ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਸੰਬੰਧੀ ਜਲਦ ਹੀ ਸਚਾਈ ਸਾਹਮਣੇ ਆਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ