JALANDHAR WEATHER

ਸੰਸਦ ਦੇ ਬਜਟ ਸੈਸ਼ਨ ਦਾ ਅੱਜ 10ਵਾਂ ਦਿਨ, ਹੋ ਸਕਦੈ ਹੰਗਾਮਾ

ਨਵੀਂ ਦਿੱਲੀ, 25 ਮਾਰਚ- ਅੱਜ ਸੰਸਦ ਵਿਚ ਬਜਟ ਸੈਸ਼ਨ ਦੇ ਦੂਜੇ ਪੜਾਅ ਦਾ 10ਵਾਂ ਦਿਨ ਹੈ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਦੇ ਮੁਸਲਿਮ ਰਾਖਵੇਂਕਰਨ ਸੰਬੰਧੀ ਬਿਆਨ ਨੂੰ ਲੈ ਕੇ ਅੱਜ ਲੋਕ ਸਭਾ ਅਤੇ ਰਾਜ ਸਭਾ ਵਿਚ ਫਿਰ ਹੰਗਾਮਾ ਹੋ ਸਕਦਾ ਹੈ। ਸੋਮਵਾਰ ਨੂੰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਇਹ ਮੁੱਦਾ ਉਠਾਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦਾ ਅਪਮਾਨ ਕੀਤਾ ਹੈ। ਜਵਾਬ ਵਿਚ, ਮੱਲਿਕ ਅਰਜੁਨ ਖੜਗੇ ਨੇ ਕਿਹਾ ਸੀ ਕਿ ਕੋਈ ਵੀ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਨਹੀਂ ਬਦਲ ਸਕਦਾ। ਕੋਈ ਵੀ ਰਾਖਵਾਂਕਰਨ ਖਤਮ ਨਹੀਂ ਕਰ ਸਕਦਾ। ਇਸ ਦੀ ਰੱਖਿਆ ਲਈ ਅਸੀਂ ਭਾਰਤ ਜੋੜੋ ਯਾਤਰਾ ਦਾ ਆਯੋਜਨ ਕੀਤਾ। ਤੁਸੀਂ ਭਾਰਤ ਨੂੰ ਤੋੜ ਰਹੇ ਹੋ। ਦਰਅਸਲ, ਉਪ ਮੁੱਖ ਮੰਤਰੀ ਸ਼ਿਵਕੁਮਾਰ ਨੇ 23 ਮਾਰਚ ਨੂੰ ਕਰਨਾਟਕ ਵਿਚ ਮੁਸਲਿਮ ਰਾਖਵੇਂਕਰਨ ਦੇ ਮੁੱਦੇ ’ਤੇ ਇਕ ਪ੍ਰੋਗਰਾਮ ਵਿਚ ਕਿਹਾ ਸੀ ਕਿ ਉਹ ਸੰਵਿਧਾਨ ਨੂੰ ਬਦਲ ਦੇਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ