ਬਿਜਲੀ ਦੀ ਤਾਰ ਡਿੱਗਣ ਨਾਲ ਖੜੀ ਕਣਕ ਸੜੀ
ਮਹਿਲ ਕਲਾਂ (ਬਰਨਾਲਾ), 20 ਅਪ੍ਰੈਲ (ਅਵਤਾਰ ਸਿੰਘ ਅਣਖੀ) - ਪਿੰਡ ਧਨੇਰ (ਬਰਨਾਲਾ) ਵਿਖੇ ਖੇਤਾਂ ਵਿਚੋਂ ਲੰਘ ਰਹੀ ਬਿਜਲੀ ਸਪਲਾਈ ਲਾਈਨ ਦੀ ਇਕ ਤਾਰ ਟੁੱਟ ਕੇ ਡਿੱਗਣ ਨਾਲ ਦੋ ਕਨਾਲ ਖੜੀ ਕਣਕ ਦੀ ਫ਼ਸਲ ਅੱਗ ਦੀ ਲਪੇਟ ਵਿਚ ਆ ਕੇ ਸੜ ਗਈ । ਪੀੜਤ ਕਿਸਾਨ ਪਰਮਿੰਦਰ ਸਿੰਘ ਵਾਸੀ ਧਨੇਰ ਨੇ ਦੱਸਿਆ ਕਿ ਅੱਜ ਬਿਜਲੀ ਦੀ ਲਾਈਨ ਦੀ ਇਕ ਤਾਰ ਅਚਾਨਕ ਟੁੱਟ ਕੇ ਉਨ੍ਹਾਂ ਦੇ ਖੇਤ ਵਿਚ ਡਿੱਗ ਜਾਣ ਨਾਲ ਖੜੀ ਕਣਕ ਦੀ ਫ਼ਸਲ ਅੱਗ ਦੀ ਲਪੇਟ ਵਿੱਚ ਆ ਕੇ ਮਿੰਟਾਂ 'ਚ ਹੀ ਸੜ ਗਈ।
;
;
;
;
;
;
;
;