JALANDHAR WEATHER

ਹੈਰੋਇਨ ਦਾ ਧੰਦਾ ਕਰਨ ਵਾਲੇ ਤਿੰਨ ਵਿਅਕਤੀ ਕਾਬੂ

ਖੇਮਕਰਨ, (ਤਰਨਤਾਰਨ), 23 ਅਪ੍ਰੈਲ (ਰਾਕੇਸ਼ ਬਿੱਲਾ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਨਸ਼ਿਆ ਵਿਰੁੱਧ ਯੁੱਧ ਤਹਿਤ ਪੁਲਿਸ ਨੇ ਹੈਰੋਇਨ ਦਾ ਧੰਦਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਖੇਮਕਰਨ ਦੇ ਐਸ. ਐਚ. ਓ. ਐਸ. ਆਈ. ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪੁੱਲ ਡਰੇਨ ਨਜ਼ਦੀਕ ਤੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀਆਂ ਦੀ ਪਹਿਚਾਣ ਸੁਨੀਲ ਪੁੱਤਰ ਧਰਮਪਾਲ ਤੇ ਸਾਜਨ ਉਰਫ ਲੱਕੀ ਪੁੱਤਰ ਬੋਹੜ ਸਿੰਘ ਵਾਸੀ ਵਾਰਡ ਨੰਬਰ 3 ਖੇਮਕਰਨ ਵਜੋਂ ਹੋਈ ਹੈ। ਇਸੇ ਤਰ੍ਹਾਂ ਪੁਲਿਸ ਚੌਕੀ ਘਰਿਆਲਾ ਦੇ ਇੰਚਾਰਜ ਏ. ਐਸ. ਆਈ. ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪੁੱਲ ਸੂਆ ਪਿੰਡ ਤਲਵੰਡੀ ਸ਼ੋਭਾ ਸਿੰਘ ਨਜ਼ਦੀਕ ਤੋਂ ਇਕ ਵਿਅਕਤੀ ਵਿਸ਼ਾਲ ਸਿੰਘ ਪੁੱਤਰ ਦਿੱਲਬਾਗ ਸਿੰਘ ਵਾਸੀ ਪਿੰਡ ਝੂਗੀਆਂ ਤੋਂ ਕਰੀਬ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸਾਰੇ ਦੋਸ਼ੀਆਂ ਵਿਰੁੱਧ 212-61-85 ਅਧੀਨ ਮਾਮਲਾ ਦਰਜ ਕਰਕੇ ਅਦਾਲਤ ਵਿਚ ਕਰ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ