JALANDHAR WEATHER

ਅੰਮ੍ਰਿਤਸਰ ਹਵਾਈ ਅੱਡੇ ਦੇ ਨੇੜੇ ਗੁੱਜਰਾਂ ਦੇ ਪੰਜ ਡੇਰੇ ਸੜ ਕੇ ਹੋਏ ਸੁਆਹ

ਰਾਜਾਸਾਂਸੀ, (ਅੰਮ੍ਰਿਤਸਰ), 2 ਮਈ (ਹਰਦੀਪ ਸਿੰਘ ਖੀਵਾ)- ਬੀਤੀ ਰਾਤ ਤੇਜ਼ ਹਨੇਰੀ ਚੱਲਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਦੇ ਨੇੜੇ ਪਿੰਡ ਅਦਲੀਵਾਲਾ ਦੀਆਂ ਬਹਿਕਾਂ ’ਤੇ ਬੈਠੇ ਗੁੱਜਰਾਂ ਦੇ ਪੰਜ ਡੇਰੇ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਏ। ਗੁੱਜਰਾਂ ਦੇ ਕਰੀਬ 25 ਦੁਧਾਰੂ ਪਸ਼ੂਆਂ ਸਮੇਤ ਕਰੀਬ 40 ਪਸ਼ੂਆਂ ਦੀ ਅੱਗ ਲੱਗਣ ਕਾਰਣ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਹੋਰ ਪਸ਼ੂ ਅੱਗ ਨਾਲ ਝੁਲਸ ਗਏ। ਪੀੜਤ ਗੁੱਜਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 2 ਕਰੋੜ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਕੋਲ ਮੁਆਵਜ਼ੇ ਦੀ ਗੁਹਾਰ ਲਗਾਈ ਹੈ। ਇਸ ਤੋਂ ਇਲਾਵਾ ਬੀਤੀ ਰਾਤ ਦਿੱਲੀ ਤੋਂ ਇਥੇ ਪੁੱਜੀਆਂ ਦੋ ਘਰੇਲੂ ਉਡਾਣਾਂ ਨੂੰ ਮੁੜ ਅੰਮ੍ਰਿਤਸਰ ਤੋਂ ਦਿੱਲੀ ਵੱਲ ਮੋੜ ਦਿੱਤਾ ਤੇ ਇਕ ਉਡਾਣ ਕਰੀਬ ਪੌਣਾ ਘੰਟੇ ਦੇਰੀ ਨਾਲ ਚੱਲੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ