ਬਿਜਲੀ ਮੰਤਰੀ ਹਰਭਜਨ ਸਿੰਘ ਵਲੋਂ ਲਹਿਰਾ ਮੁਹੱਬਤ ਤਾਪ ਘਰ ਦਾ ਦੌਰਾ

ਲਹਿਰਾ ਮੁਹੱਬਤ, 6 ਮਈ (ਸੁਖਪਾਲ ਸਿੰਘ ਸੁੱਖੀ)-ਅੱਜ ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ (ਬਠਿੰਡਾ) ਵਿਖੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਪੈਡੀ ਸੀਜ਼ਨ ਦੀ ਤਿਆਰੀ ਲਈ ਬਿਜਲੀ ਉਤਪਾਦਨ ਸਮੇਤ ਚਾਰੇ ਯੂਨਿਟਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਪਾਵਰਕਾਮ ਦੇ ਚੇਅਰਮੈਨ ਅਜੇੇ ਕੁਮਾਰ ਸਿਨਹਾ ਸਕੱਤਰ ਪੰਜਾਬ ਸਰਕਾਰ, ਵਿਧਾਇਕ ਜਗਸੀਰ ਸਿੰਘ ਭੁੱਚੋ, ਮੁੱਖ ਇੰਜੀਨੀਅਰ ਤੇਜ ਬਾਂਸਲ ਤੇ ਹੋਰ ਅਧਿਕਾਰੀ, ਕਰਮਚਾਰੀ ਹਾਜ਼ਰ ਸਨ।