JALANDHAR WEATHER

ਪੰਜਾਬ ਪੁਲਿਸ ਦੀ ਭੂਮਿਕਾ ਕਾਰਨ ਬੀ.ਬੀ.ਐਮ.ਬੀ. ਪ੍ਰਸ਼ਾਸਨ ਖਫ਼ਾ

ਨੰਗਲ, 6 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਡੈਮ ਘਟਨਾਕ੍ਰਮ ’ਚ ਪੰਜਾਬ ਪੁਲਿਸ ਦੇ ਕਥਿਤ ਅਸਹਿਯੋਗੀ ਰਵੱਈਏ ਕਾਰਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਉੱਚ ਅਧਿਕਾਰੀ ਖਫ਼ਾ ਹਨ। ਆਪਣੀ ਨਾਰਾਜ਼ਗੀ ਦੇ ਇਜ਼ਹਾਰ ਲਈ ਬੀ.ਬੀ.ਐਮ.ਬੀ. ਨੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਵੀ ਭੇਜਿਆ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਨੰਗਲ ਡੈਮ ਵਿਖੇ ਲਗਾਏ ਧਰਨੇ ਤੋਂ ਬੀ.ਬੀ.ਐਮ.ਬੀ. ਖਫ਼ਾ ਹੈ ਕਿਉਂਕਿ ਪੁਲਿਸ ਦਾ ਪ੍ਰਦਰਸ਼ਨਕਾਰੀਆਂ ਲਈ ਮੋਮ ਵਰਗਾ ਨਰਮ ਰੁਖ ਹੈ। ਨੰਗਲ ਡੈਮ ਵਿਖੇ ਜੇ ਆਮ ਆਦਮੀ ਪਾਰਟੀ ਥੋੜ੍ਹਾ ਚਿਰ ਖੜ੍ਹੋ ਜਾਵੇ ਤਾਂ ਪੁਲਿਸ ਸੀ.ਟੀ. ਮਾਰਦੀ ਹੈ। ਪਿਛਲੇ ਕਈ ਦਿਨਾਂ ਤੋਂ ਲੋਕ ਲਾਈਵ ਹੋ ਰਹੇ ਹਨ, ਜਦੋਂਕਿ ਨੰਗਲ ਡੈਮ ’ਤੇ ਫੋਟੋਗ੍ਰਾਫੀ ਅਪਰਾਧ ਹੈ। ਆਮ ਆਦਮੀ ਪਾਰਟੀ ਵਲੋਂ ਟੈਂਟ ਲਗਾਉਣਾ/ ਨਾਅਰੇ ਲਗਾਉਣਾ ਤਰਕ ਸੰਗਤ ਨਹੀਂ ਕਿਉਂਕਿ ਇਸ ਨਾਲ ਕੰਮਕਾਰ ਪ੍ਰਭਾਵਿਤ ਹੁੰਦਾ ਹੈ। ਇਕ ਮਈ ਨੂੰ ਇਕ ਉੱਚ ਪੁਲਿਸ ਅਧਿਕਾਰੀ ਦੇ ਦੌਰੇ ਮੌਕੇ ਵੀ ਲਾਈਵ ਕਰਵਰੇਜ ਹੋਈ ਜੋ ਸੁਰੱਖਿਆ ਨੁਕਤੇ ਤੋਂ ਠੀਕ ਨਹੀਂ ਸੀ। ਮਿਤੀ 2 ਮਈ ਨੂੰ ਕਾਰਜਕਾਰੀ ਇੰਜੀਨੀਅਰ ਟਾਊਨਸ਼ਿਪ ਡਵੀਜ਼ਨ ਐਸ.ਧੀਮਾਨ ਵਲੋਂ ਸੱਦੇ ਜਾਣ ’ਤੇ ਵੀ ਪੁਲਿਸ ਨਹੀਂ ਆਈ। 2 ਮਈ ਨੂੰ 'ਆਪ' ਵਰਕਰਾਂ ਅਤੇ ਬੋਰਡ ਅਫ਼ਸਰਾਂ ਵਿਚਾਲੇ ਸ਼ਿਵਾਲਿਕ ਸਿਨੇਮਾ ਸਾਈਟ ’ਤੇ ਟਕਰਾਅ ਹੋਣੋਂ ਟਲ ਗਿਆ ਸੀ। ਇਸ ਮੌਕੇ 'ਆਪ' ਆਗੂ ਡਾ. ਸੰਜੀਵ ਗੌਤਮ ਨੇ ਦੱਸਿਆ ਕਿ ਅਸੀਂ ਪੰਜਾਬ ਦੇ ਪਾਣੀ ਤੇ ਜ਼ਮੀਨ ਦੀ ਜੰਗ ਲੜ ਰਹੇ ਹਾਂ। ਅਸੀਂ ਸਰਕਾਰੀ ਕੰਮ ’ਚ ਵਿਘਨ ਨਹੀਂ ਪਾ ਰਹੇ। ਇਸੇ ਦੌਰਾਨ ਪਤਾ ਲੱਗਾ ਹੈ ਕਿ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸਰਦਾਰ ਸੀ.ਪੀ. ਸਿੰਘ ਨੂੰ ਸੁਰੱਖਿਆ ਕਰਮਚਾਰੀ ਦੇ ਦਿੱਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ