ਮਾਤਾ ਸੀਤਾ ਭਾਰਤ ਦੀ ਹਰ ਔਰਤ ਦਾ ਆਦਰਸ਼ ਹਨ - ਮੁੱਖ ਮੰਤਰੀ ਰੇਖਾ ਗੁਪਤਾ

ਨਵੀਂ ਦਿੱਲੀ ,5 ਮਈ - 'ਸੀਤਾ ਨੌਮੀ ਮਹੋਤਸਵ' ਵਿਚ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਮਾਤਾ ਸੀਤਾ ਭਾਰਤ ਦੀ ਹਰ ਔਰਤ ਲਈ ਆਦਰਸ਼ ਹੈ। ਭਾਰਤ ਦੀ ਹਰ ਔਰਤ ਵੀ ਸੀਤਾ ਬਣ ਕੇ ਆਪਣਾ ਜੀਵਨ ਜੀਣਾ ਚਾਹੁੰਦੀ ਹੈ। ਅੱਜ, ਮਾਤਾ ਸੀਤਾ ਭਾਰਤੀ ਔਰਤ ਦੇ ਆਦਰਸ਼ ਦੇ ਰੂਪ ਵਿਚ ਭਾਰਤ ਦੇ ਹਰ ਘਰ ਅਤੇ ਮਨ ਵਿਚ ਵੱਸਦੀ ਹੈ। ਅੱਜ ਸੀਤਾ ਨੌਮੀ ਦੇ ਮੌਕੇ 'ਤੇ, ਮੇਰੇ ਵਲੋਂ ਸਾਰੀਆਂ ਭੈਣਾਂ ਨੂੰ ਸ਼ੁਭਕਾਮਨਾਵਾਂ।