ਸਾਂਸਦ ਗੁਰਜੀਤ ਔਜਲਾ ਵੱਲੋਂ ਬਲਾਕ ਚੋਗਾਵਾਂ ਦੇ ਪਿੰਡਾਂ ਦਾ ਦੌਰਾ

ਚੋਗਾਵਾਂ/ ਅੰਮ੍ਰਿਤਸਰ, 9 ਮਾਈ (ਗੁਰਵਿੰਦਰ ਸਿੰਘ ਕਲਸੀ)-ਪਹਿਲਗਾਮ ਦੀ ਘਟਨਾ ਤੋਂ ਬਾਅਦ ਸਰਹੱਦੀ ਤਣਾਅ ਵਧਣ ਦੇ ਮੱਦੇਨਜ਼ਰ ਅੱਜ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਹਲਕਾ ਰਾਜਾ ਰਾਜਾਸਾਂਸੀ ਕਸਬਾ ਚੋਗਾਵਾਂ ਤੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ। ਇਥੇ ਪਹੁੰਚ ਕੇ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ। ਇਸ ਮੌਕੇ ਸਾਬਕਾ ਸਰਪੰਚ ਨਿਰਵੈਲ ਸਿੰਘ ਚੋਗਾਵਾਂ, ਸ਼ਮਸ਼ੇਰ ਸਿੰਘ ਔਲਖ ਤਾਰਾ ਫੀਡ, ਕੁਲਦੀਪ ਸਿੰਘ ਚੋਗਾਵਾ, ਰਿੰਕੂ ਨੇ ਔਜਲਾ ਨੂੰ ਸਰਹੱਦੀ ਪਿੰਡਾਂ ਦੀ ਸਥਿਤੀ ਤੋਂ ਜਾਣੂ ਕਰਵਾਇਆ। ਔਜਲਾ ਨੇ ਕਿਹਾ ਕਿ ਸਰਹੱਦ ਤੇ ਰਹਿਣ ਵਾਲੇ ਲੋਕਾਂ ਦੀ ਭੂਮਿਕਾ ਕਦੇ ਵੀ ਨਦਰਅੰਦਾਜ ਨਹੀਂ ਕੀਤੀ ਜਾ ਸਕਦੀ। ਇਹ ਲੋਕ ਅੱਜ ਵੀ ਦੇਸ਼ ਦੀ ਸੁਰੱਖਿਆ ਲਈ ਸਾਥੀ ਬਣ ਕੇ ਖੜੇ ਹਨ।