JALANDHAR WEATHER

ਪਿੰਡ ਰਾਣੇਵਾਲੀ ਖੇਤਾਂ ਵਿਚ ਡਿੱਗਾ ਡਰੋਨ

ਰਾਜਾਸਾਂਸੀ, (ਅੰਮ੍ਰਿਤਸਰ), 10 ਮਈ (ਹਰਦੀਪ ਸਿੰਘ ਖੀਵਾ)- ਅੱਜ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ਦੇ ਨੇੜੇ ਪਿੰਡ ਰਾਣੇਵਾਲੀ ’ਚ ਇੱਟਾਂ ਦੇ ਭੱਠੇ ਦੇ ਨੇੜੇ ਖੇਤਾਂ ਵਿਚ ਡਰੋਨ ਡਿੱਗਾ, ਜਿਸ ਦਾ ਕਾਫੀ ਸਾਰਾ ਮਲਬਾ ਖੇਤ ਵਿਚ ਖਿਲਰਿਆ ਹੋਇਆ ਸੀ। ਨੇੜੇ ਰਹਿਣ ਵਾਲੇ ਲੋਕਾਂ ਨੇ ਪਹਿਲਾਂ ਅੱਗ ਦੀਆਂ ਲਪਟਾਂ ਵੇਖੀਆਂ ਪਰੰਤੂ ਕਿਸੇ ਵੀ ਕਿਸਮ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਪੁਲਿਸ ਦੇ ਜਵਾਨ ਕਰੀਬ ਅੱਧੇ ਘੰਟੇ ਬਾਅਦ ਪਹੁੰਚ ਗਏ ਤੇ ਡਰੋਨ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਸਾਹਬ ਸਿੰਘ ਨੇ ਦੱਸਿਆ ਅੱਗ ਦੀਆਂ ਲਪਟਾਂ ਨਿਕਲਣ ਤੋਂ ਬਾਅਦ ਘਟਨਾ ਸਥਾਨ ’ਤੇ ਪਹੁੰਚ ਕੇ ਜਦ ਉਹਨਾਂ ਡਰੋਨ ਵੇਖਿਆ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਥਾਣਾ ਰਾਜਾਸਾਂਸੀ ਨੂੰ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ