JALANDHAR WEATHER

ਡੀ.ਐਸ.ਪੀ. ਨੇ ਲੋਕਾਂ ਨੂੰ 7:30 ਵਜੇ ਦੁਕਾਨਾਂ ਬੰਦ ਕਰਨ ਦੀ ਕੀਤੀ ਅਪੀਲ

ਗੁਰੂਹਰਸਹਾਏ, 10 ਮਈ (ਕਪਿਲ ਕੰਧਾਰੀ)-ਭਾਰਤ ਪਾਕਿਸਤਾਨ ਦਰਮਿਆਨ ਵੱਧ ਰਹੇ ਤਣਾਅ ਨੂੰ ਵੇਖਦਿਆਂ ਹੋਇਆਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਬ ਡਿਵੀਜ਼ਨ ਗੁਰੂ ਹਰ ਸਹਾਏ ਦੇ ਡੀਐਸਪੀ ਸਤਨਾਮ ਸਿੰਘ ਨੇ ਗੁਰੂ ਹਰ ਸਹਾਏ ਹਲਕੇ ਦੇ ਲੋਕਾਂ ਨੂੰ 7:30 ਵਜੇ ਆਪਣੀਆ ਆਪਣੀਆ ਦੁਕਾਨਾਂ ਬੰਦ ਕਰ ਦੇਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਸਖਤ ਲਹਿਜੇ ਵਿੱਚ ਕਿਹਾ ਹੈ ਕਿ ਜੇਕਰ 7:30 ਵਜੇ ਤੋਂ ਬਾਅਦ ਕੋਈ ਵੀ ਦੁਕਾਨਦਾਰ ਦੀ ਦੁਕਾਨ ਖੁੱਲੀ ਮਿਲੀ ਜਾਂ ਰੇੜੀ ਵਾਲਾ ਉਹਨਾਂ ਨੂੰ ਦਿਖਾਈ ਦਿੱਤੀ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਇਨ ਬਿਨ ਪਾਲਨਾ ਕੀਤੀ ਜਾਵੇ ਅਤੇ ਜਦੋਂ ਵੀ ਬਲੈਕ ਆਊਟ ਦੀ ਆਦੇਸ਼ ਆਵੇ ਤੁਰੰਤ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਲਈਆਂ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਜਦੋਂ ਪ੍ਰਸ਼ਾਸਨ ਵੱਲੋਂ ਮੁਕੰਮਲ ਬਲੈਕ ਆਊਟ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਸ ਸਮੇਂ ਵੀ ਕਈ ਨੌਜਵਾਨ ਗਲੀਆਂ ਤੇ ਬਾਜ਼ਾਰਾਂ ਵਿੱਚ ਆਪਣੇ ਆਪਣੇ ਵਹੀਕਲਾਂ ਤੇ ਹੁਲੜਬਾਜੀ ਕਰਦੇ ਹਨ ਉਹਨਾਂ ਨੇ ਕਿਹਾ ਕਿ ਸਾਰੇ ਲੋਕ ਸ਼ਾਮ ਨੂੰ 7:30 ਵਜੇ ਆਪਣੇ ਆਪਣੇ ਘਰਾਂ ਵਿੱਚ ਚਲੇ ਜਾਣ ਤੇ ਬਿਨਾਂ ਕਿਸੇ ਜਰੂਰੀ ਕੰਮ ਤੋਂ ਘਰ ਵਿੱਚੋਂ ਬਾਹਰ ਨਾ ਆਉਣ ਜੇਕਰ ਕੋਈ ਵੀ ਵਿਅਕਤੀ ਇਸ ਦੌਰਾਨ ਬਿਨਾਂ ਕਿਸੇ ਜਰੂਰੀ ਕੰਮ ਤੋਂ ਬਾਹਰ ਦਿਖਾਈ ਦਿੱਤਾ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਹੋਵੇਗੀ 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ