ਮੁੜ ਤੋਂ ਕੀਤਾ ਗਿਆ ਬਲੈਕ ਆਊਟ,ਚਾਰ ਚੁਫੇਰੇ ਹੋਇਆ ਹਨ੍ਹੇਰਾ
ਤਪਾ ਮੰਡੀ (ਬਰਨਾਲਾ), 10 ਮਈ (ਵਿਜੇ ਸ਼ਰਮਾ)- ਸਬ ਡਿਵੀਜ਼ਨ ਤਪਾ ਅੰਦਰ ਰਾਤ ਨੂੰ 9:00 ਵਜੇ ਤੋਂ 11:00 ਵਜੇ ਤੱਕ ਮੁਕੰਮਲ ਤੌਰ ਉੱਤੇ ਬਲੈਕ ਆਊਟ ਘੋਸ਼ਿਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਸਮੂਹ ਇਲਾਕਾ ਵਾਸੀਆਂ ਨੂੰ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਅਤੇ ਉਕਤ ਸਮੇਂ ਦੌਰਾਨ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਪਾਬੰਦੀਆਂ ਨੂੰ ਹਟਾ ਲਿਆ ਗਿਆ ਸੀ ਪਰ ਪਾਕਿਸਤਾਨ ਵੱਲੋਂ ਕੁਝ ਸਮੇਂ ਬਾਅਦ ਹੀ ਸੀਜ ਫਾਇਰ ਦੀ ਉਲੰਘਣਾ ਕੀਤੀ ਗਈ ਜਿਸ ਨੂੰ ਮੁਖ ਰੱਖਦਿਆਂ ਹੋਇਆ ਮੁੜ ਤੋਂ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਕੀਤਾ ਗਿਆ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ।