JALANDHAR WEATHER

ਪਾਕਿਸਤਾਨੀ ਡਰੋਨ ਬਟਾਲਾ ਨਜ਼ਦੀਕ ਖੋਖਰ ਫੌਜੀਆਂ ਵਿਖੇ ਡਿੱਗਿਆ

ਘੁੰਮ ਰਹੇ ਛੇ ਹੋਰ ਡਰੋਨ ਵੇਖੇ ਲੋਕਾਂ ਨੇ ਨੌਸ਼ਹਿਰਾ ਮੱਝਾ ਸਿੰਘ, 10 ਮਈ (ਤਰਸੇਮ ਸਿੰਘ ਤਰਾਨਾ)-ਭਾਰਤ- ਪਾਕਿਸਤਾਨ ਵੱਲੋਂ ਜੰਗ ਬੰਦੀ ਦੀ ਸਹਿਮਤੀ ਹੋਣ ਦੀ ਉਲੰਘਣਾ ਕਰਦਿਆਂ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿੱਚ ਭੇਜੇ ਡਰੋਨ ਬਟਾਲਾ ਨੇੜਲੇ ਕਸਬਾ ਨਸ਼ਹਿਰਾ ਮੱਝਾ ਸਿੰਘ ਇਲਾਕੇ ਵਿੱਚ ਘੁੰਮ ਰਹੇ ਹਨ! ਪ੍ਰਾਪਤ ਸੂਚਨਾ ਮੁਤਾਬਕ ਏਕ ਡਰੋਨ ਕਰੀਬ 9:25 ਵਜੇ ਨਜ਼ਦੀਕੀ ਪਿੰਡ ਖੋਖਰ ਫੌਜੀਆਂ-ਸਤਕੋਹਾ ਹੱਦ ਵਿਖੇ ਖੇਤਾਂ ਚ ਡਿੱਗ ਗਿਆ ਜਿਸ ਨਾਲ ਥੋੜਾ ਜਿਹਾ ਧਮਾਕਾ ਹੋਣ ਦੀ ਖਬਰ ਹੈ! ਪਿੰਡ ਸੁਚੇਤਗੜ੍ਹ-ਖੋਖਰ ਫੌਜੀਆਂ ਸਮੇਤ ਨੌਸ਼ਹਿਰਾ ਮੱਝਾ ਸਿੰਘ ਵਾਸੀਆਂ ਨੇ ਦੱਸਿਆ ਕਿ ਪਾਕਿਸਤਾਨੀ ਡਰੋਨ ਵੇਖੇ ਗਏ ਹਨ ਜੋ ਅਜੇ ਵੀ ਇਲਾਕੇ ਅੰਦਰ ਘੁੰਮ ਰਹੇ ਹਨ। ਉਹਨਾਂ ਦੀਆਂ ਛੋਟੀਆਂ ਛੋਟੀਆਂ ਲਾਈਟਾਂ ਵੇਖੀਆਂ ਗਈਆਂ ਹਨ ਇਸ ਵਕਤ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਬਲੈਕ ਊਟ ਪਿੰਡਾਂ ਅੰਦਰ ਮੁਕੰਮਲ ਰੂਪ ਚ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਸਵੇਰੇ ਦਿਨ ਚੜੇ ਡਿੱਗੇ ਡਰੋਨ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋ ਸਕੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਡਿੱਗੇ ਡਰੋਨ ਬਾਬਤ ਪੁਲਿਸ ਥਾਣਾ ਸੇਖਵਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ