JALANDHAR WEATHER

ਪਿੰਡ ਸੋਹਣਗੜ ਰੱਤੇ ਵਾਲਾ ਵਿਖੇ ਦੇਖਿਆ ਗਿਆ ਡਰੋਨ

ਗੁਰੂ ਹਰ ਸਹਾਏ ,10 ਮਈ (ਕਪਿਲ ਕੰਧਾਰੀ)-ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਏ ਦੇ ਨਾਲ ਲਗਦੇ ਪਿੰਡ ਸੋਹਣਗੜ ਰੱਤੇ ਵਾਲਾ ਵਿਖੇ ਪਿੰਡ ਵਿੱਚ ਰਹਿੰਦੇ ਬਲਵਿੰਦਰ ਸਿੰਘ ਨਾਮ ਦੇ ਵਿਅਕਤੀ ਵਲੋ ਡਰੋਨ ਦੇਖਿਆ ਗਿਆ ਜਿਸ ਤੋਂ ਬਾਦ ਉਸ ਵਲੋ ਇਸਦੀ ਜਾਣਕਾਰੀ 112 ਤੇ ਦਿੱਤੀ ਜਿਸ ਤੋਂ ਇਸ ਸਬੰਧੀ ਪਤਾ ਚਲਦਿਆਂ ਹੀ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਇਸ ਸਬੰਧੀ ਜਦ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜਿਵੇਂ ਹੀ ਇਸ ਸਬੰਧੀ ਸੂਚਨਾ ਮਿਲੀ ਉਹ ਤੁਰੰਤ ਮੌਕੇ ਤੇ ਪਿੰਡ ਵਿਖੇ ਪਹੁੰਚੇ ਪ੍ਰੰਤੂ ਉਨਾਂ ਵਲੋ ਕਾਫੀ ਸਮਾਂ ਉੱਥੇ ਸਰਚ ਕੀਤੀ ਲੇਕਿਨ ਉਨਾਂ ਨੂੰ ਕੋਈ ਡਰੋਨ ਨਹੀਂ ਦਿਖਾਈ ਦਿੱਤਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ