ਰੈੱਡ ਅਲਰਟ ਦੇ ਚਲਦਿਆਂ ਬਠਿੰਡਾ ਜ਼ਿਲ੍ਹੇ 'ਚ ਮੁੜ 'ਬਲੈਕ ਆਊਟ'

ਬਠਿੰਡਾ, 10 ਮਈ (ਅੰਮਿ੍ਤਪਾਲ ਸਿੰਘ ਵਲਾਣ) - ਹਾਲਾਤਾਂ ਵਿਚ ਬਦਲਾਅ ਦੇ ਮੱਦੇਨਜ਼ਰ ਬਠਿੰਡਾ ਜ਼ਿਲ੍ਹੇ ਵਿੱਚ ਮੁੜ 'ਬਲੈਕ ਆਊਟ' ਕੀਤਾ ਗਿਆ ਅਤੇ 'ਸਾਇਰਨ' ਵੱਜੇ ਹਨ। ਹਾਲਾਂਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਹੈ ਅਤੇ ਨਾਲ ਹੀ ਦੱਸਿਆ ਕਿ ਚਿੰਤਾ ਦਾ ਕੋਈ ਵੱਡਾ ਕਾਰਨ ਨਹੀਂ ਹੈ ਪਰ ਬਹੁਤ ਜ਼ਿਆਦਾ ਸਾਵਧਾਨੀ ਦੇ ਤੌਰ 'ਤੇ ਬਲੈਕ ਆਊਟ ਨੂੰ ਯਕੀਨੀ ਬਣਾਇਆ ਜਾਵੇ।