ਜ਼ਿਲ੍ਹਾ ਬਰਨਾਲਾ ਵਿਚ ਬਾਜ਼ਾਰ, ਦੁਕਾਨਾਂ ਬੰਦ ਕਰਨ ਤੇ ਬਲੈਕ ਆਊਟ ਸਬੰਧੀ ਹੁਕਮ ਰੱਦ-ਡੀ.ਸੀ.

ਬਰਨਾਲਾ, 10 ਮਈ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਹੱਦ ਉੱਤੇ ਚੱਲ ਰਹੇ ਤਨਾਅ ਸਬੰਧੀ ਭਾਰਤ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਥਿਤੀ ਅੱਜ ਤੋਂ ਆਮ ਹੋ ਗਈ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਵਿਚ ਪ੍ਰਸ਼ਾਸਨ ਵਲੋਂ ਸਰਹੱਦੀ ਤਨਾਅ ਦੌਰਾਨ ਕੀਤੇ ਪਾਬੰਦੀਸ਼ੁਦਾ ਹੁਕਮ, ਜਿਸ ਵਿਚ ਬਾਜ਼ਾਰ, ਦੁਕਾਨਾਂ ਬੰਦ ਕਰਨ ਤੋਂ ਇਲਾਵਾ ਬਲੈਕ ਆਊਟ ਸਬੰਧੀ ਹੁਕਮ ਵੀ ਰੱਦ ਕੀਤੇ ਗਏ ਹਨ। ਲੇਕਿਨ ਸਿਵਲ ਡਰੋਨ ਉਡਾਉਣ 'ਤੇ ਅਜੇ ਵੀ ਪਾਬੰਦੀ ਜਾਰੀ ਰਹੇਗੀ। ਇਸੇ ਤਰ੍ਹਾਂ ਜ਼ਿਲ੍ਹੇ ਅੰਦਰ ਸਥਾਪਿਤ ਕੰਟਰੋਲ ਰੂਮ ਵੀ ਚਲਦੇ ਰਹਿਣਗੇ। ਡਿਪਟੀ ਕਮਿਸ਼ਨਰ ਨੇ ਸਾਰੇ ਜ਼ਿਲ੍ਹਾ ਵਾਸੀਆਂ ਅਤੇ ਮੀਡੀਆ ਕਰਮੀਆਂ ਵਲੋਂ ਔਖੇ ਵੇਲੇ ਵਿਚ ਸਾਥ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਬਚਣ ਅਤੇ ਕਿਸੇ ਵੀ ਜਾਣਕਾਰੀ ‘ਤੇ ਅਧਿਕਾਰਿਤ ਸਰੋਤ ਤੋਂ ਪੁਸ਼ਟੀ ਕਰਕੇ ਹੀ ਯਕੀਨ ਕੀਤਾ ਜਾਵੇ।