ਗੁਰੂ ਹਰ ਸਹਾਏ ਵਿੱਚ ਵੀ ਬਲੈਕ ਆਊਟ
ਗੁਰੂ ਹਰ ਸਹਾਏ 10 ਮਈ (ਕਪਿਲ ਕੰਧਾਰੀ)-ਜਿਲ੍ਹਾ ਫਿਰੋਜਪੁਰ ਦੇ ਕਸਬਾ ਗੁਰੂ ਹਰ ਸਹਾਏ ਵਿਖੇ ਵੀ ਅਗਲੇ ਹੁਕਮਾਂ ਤੱਕ ਬਲੈਕ ਆਊਟ ਕਰ ਦਿੱਤਾ ਗਿਆ ਹੈ ਅਤੇ ਰਾਤ ਦੇ 9:15 ਵਜੇ ਤੋਂ ਲੈਕੇ ਅਗਲੇ ਹੁਕਮਾਂ ਤੱਕ ਲਾਈਟ ਬੰਦ ਕਰ ਦਿੱਤੀ ਗਈ ਹੈ ਅਤੇ ਲੋਕ ਵੀ ਆਪਣੇ ਆਪਣੇ ਘਰਾਂ ਵਿੱਚ ਹਨ ਫਿਲਹਾਲ ਇਸ ਇਲਾਕੇ ਵਿੱਚ ਕਿਸੇ ਕਿਸਮ ਦਾ ਹਾਲੇ ਤੱਕ ਕੋਈ ਖਤਰਾ ਨਹੀਂ ਹੈ |