ਡਰੋਨ ਹਮਲੇ ’ਚ ਜ਼ਖਮੀ ਮਹਿਲਾ ਦੀ ਇਲਾਜ ਦੌਰਾਨ ਹੋਈ ਮੌਤ

ਫ਼ਿਰੋਜ਼ਪੁਰ, 13 ਮਈ (ਬਲਬੀਰ ਸਿੰਘ ਜੋਸਨ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਖਾਈ ਵਿਖੇ ਡਰੋਨ ਹਮਲੇ ਦੌਰਾਨ ਪਰਿਵਾਰ ਦੇ ਤਿੰਨ ਜੀਅ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਸ ਡਰੋਨ ਹਮਲੇ ਦੇ ਵਿਚ ਪਰਿਵਾਰ ਵਿਚੋਂ ਔਰਤ ਸੁਖਵਿੰਦਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਡਰੋਨ ਹਮਲੇ ਵਿਚ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰਾਂ ਝੁਲਸ ਗਏ ਸਨ।