JALANDHAR WEATHER

ਭਾਰਤੀ ਫ਼ੌਜ ਨੇ ਭਾਰਤ ਦਾ ਸਿਰ ਮਾਣ ਨਾਲ ਕਰ ਦਿੱਤਾ ਉੱਚਾ- ਪ੍ਰਧਾਨ ਮੰਤਰੀ

ਆਦਮਪੁਰ, (ਜਲੰਧਰ), 13 ਮਈ- ਪ੍ਰਧਾਨ ਮੰਤਰੀ ਨੇ ਕਿਹਾ ਕਿ ਫੌਜ ਨੇ ਦੇਸ਼ ਵਾਸੀਆਂ ਨੂੰ ਮਾਣ ਮਹਿਸੂਸ ਕਰਵਾਇਆ। ਉਨ੍ਹਾਂ ਅੱਗੇ ਕਿਹਾ ਕਿ ਜਿਥੇ ਭਾਰਤ ਬੁੱਧ ਦੀ ਧਰਤੀ ਹੈ, ਉਥੇ ਹੀ ਇਥੇ ਗੁਰੂ ਗੋਬਿੰਦ ਸਿੰਘ ਜੀ ਵਰਗੇ ਯੋਧਿਆਂ ਨੇ ਵੀ ਜਨਮ ਲਿਆ ਹੈ । ਧਰਮ ਖ਼ਾਤਰ ਹਥਿਆਰ ਚੁੱਕਣਾ ਸਾਡੀ ਵਿਰਾਸਤ ਤੇ ਪਰੰਪਰਾ ਹੈ ਤੇ ਆਪ੍ਰੇਸ਼ਨ ਸੰਧੂਰ ਦੀ ਗੂੰਜ ਸਾਰੀ ਦੁਨੀਆ ਵਿਚ ਸੁਣੀ ਗਈ। ਉਨ੍ਹਾਂ ਕਿਹਾ ਕਿ ਜਦੋਂ ਵੀ ਵੀਰਤਾ ਦੀ ਗੱਲ ਕੀਤੀ ਜਾਵੇਗੀ ਭਾਰਤੀ ਜਵਾਨਾਂ ਦਾ ਨਾਂਅ ਸਭ ਤੋਂ ਪਹਿਲਾਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਵੜ੍ਹ ਕੇ ਮਾਰਾਂਗੇ ਤੇ ਬਚਾਅ ਦਾ ਇਕ ਵੀ ਮੌਕਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਨੇ ਦੇਸ਼ ਦੀ ਛਾਤੀ ਚੌੜੀ ਕਰ ਦਿੱਤੀ ਤੇ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸੰਧੂਰ ਕੋਈ ਮਾਮੂਲੀ ਅਭਿਆਨ ਨਹੀਂ ਸੀ ਤੇ ਇਸ ਨਾਲ ਮੁੜ ਇਕ ਨਵਾਂ ਇਤਿਹਾਸ ਰਚਿਆ ਗਿਆ ਹੈ। ਇਹ ਭਾਰਤ ਦੀਆਂ ਨੀਤੀਆਂ ਤੇ ਇਰਾਦਿਆਂ ਦੀ ਜਿੱਤ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ