ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੁਧਿਆਣਾ ਵਿਖੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ

ਲੁਧਿਆਣਾ, 14 ਮਈ (ਰੂਪੇਸ਼ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਲੁਧਿਆਣਾ ਦੇ ਹਲਕਾ ਉੱਤਰੀ ਵਿਖੇ ਤਿੰਨ ਵੱਖ-ਵੱਖ ਪ੍ਰੋਜੈਕਟਾਂ ਉਦਘਾਟਨ ਕੀਤਾ ਗਿਆ ਹੈ, ਜਿਸ ਵਿਚ ਇਕ ਸਪੋਰਟਸ ਪਾਰਕ, ਇਕ ਆਡੀਟੋਰੀਅਮ ਅਤੇ ਬੁੱਢੇ ਨਾਲੇ ’ਤੇ ਬਣਿਆ ਹਾਈ ਲੈਵਲ ਪੁੱਲ ਸ਼ਾਮਿਲ ਹੈ।