JALANDHAR WEATHER

ਬੁਲਟਪਰੂਫ਼ ਕਾਰ ’ਚ ਚੱਲਣਗੇ ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ

ਨਵੀਂ ਦਿੱਲੀ, 14 ਅਪ੍ਰੈਲ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਵਿਦੇਸ਼ ਮੰਤਰੀ ਜੈਸ਼ੰਕਰ ਦੇ ਕਾਫਲੇ ਵਿਚ ਇਕ ਵਾਧੂ ਬੁਲੇਟਪਰੂਫ ਵਾਹਨ ਜੋੜ ਕੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਹੁਣ ਉਨ੍ਹਾਂ ਨੂੰ ਦੇਸ਼ ਭਰ ਵਿਚ ਆਪਣੀ ਆਵਾਜਾਈ ਲਈ ਇਕ ਉੱਨਤ ਸੁਰੱਖਿਆ ਵਾਹਨ ਮਿਲੇਗਾ। ਸੀ.ਆਰ.ਪੀ.ਐਫ਼. ਨੇ ਇਹ ਫੈਸਲਾ ਭਾਰਤ-ਪਾਕਿਸਤਾਨ ਤਣਾਅ ਨਾਲ ਸੰਬੰਧਿਤ ਹਾਲ ਹੀ ਵਿਚ ਕੀਤੇ ਗਏ ਖ਼ਤਰੇ ਦੇ ਮੁਲਾਂਕਣ ਤੋਂ ਬਾਅਦ ਲਿਆ ਹੈ। ਇਸ ਦੇ ਨਾਲ ਹੀ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਦੇ ਆਲੇ-ਦੁਆਲੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਜੈਸ਼ੰਕਰ ਨੂੰ ਪਹਿਲਾਂ ਹੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ, ਜੋ ਕਿ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਕਮਾਂਡੋ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੀ ਸੁਰੱਖਿਆ ਲਈ 33 ਕਮਾਂਡੋਜ਼ ਦੀ ਇਕ ਟੀਮ 24 ਘੰਟੇ ਤਾਇਨਾਤ ਹੈ। ਪਿਛਲੇ ਸਾਲ ਅਕਤੂਬਰ ਵਿਚ, ਜੈਸ਼ੰਕਰ ਦੀ ਸੁਰੱਖਿਆ ਪੱਧਰ ਨੂੰ ਵਾਈ ਤੋਂ ਜ਼ੈਡ ਸ਼੍ਰੇਣੀ ਵਿਚ ਅੱਪਗ੍ਰੇਡ ਕੀਤਾ ਗਿਆ ਸੀ। ਸੀ.ਆਰ.ਪੀ.ਐਫ਼. ਨੇ ਦਿੱਲੀ ਪੁਲਿਸ ਤੋਂ ਜੈਸ਼ੰਕਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ