ਯਸ਼ਮੀਤ ਕੌਰ ਨੇ 12ਵੀਂ ਦੇ ਨਤੀਜੇ 'ਚ ਬਠਿੰਡਾ ਜ਼ਿਲ੍ਹੇ 'ਚੋਂ ਪਹਿਲਾ ਅਤੇ ਪੰਜਾਬ 'ਚੋਂ 5ਵਾਂ ਸਥਾਨ ਕੀਤਾ ਹਾਸਲ

ਬਠਿੰਡਾ, 14 ਮਈ - ਸਕੂਲ ਆਫ ਐਮੀਨੈਂਸ ਰਾਮਨਗਰ ਦੀ ਵਿਦਿਆਰਥਣ ਯਸ਼ਮੀਤ ਕੌਰ ਪੁੱਤਰੀ ਸੁਖਜੀਤ ਸਿੰਘ ਰਾਏਖਾਨਾ ਨੇ 12ਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ 99% ਅੰਕ ਹਾਸਲ ਕਰਕੇ ਪੂਰੇ ਬਠਿੰਡਾ ਜ਼ਿਲ੍ਹੇ ਵਿਚੋਂ ਪਹਿਲਾ ਅਤੇ ਪੰਜਾਬ ਵਿਚੋਂ 5ਵਾਂ ਸਥਾਨ ਹਾਸਲ ਕੀਤਾ ਹੈ।