JALANDHAR WEATHER

ਸ਼ਿਵਾਲਿਕ ਪਬਲਿਕ ਸਕੂਲ ਦੀਆਂ 2 ਵਿਦਿਆਰਥਣਾਂ ਨੇ ਪੰਜਾਬ ਮੈਰਿਟ ਲਿਸਟ ਵਿਚ 6ਵਾਂ ਤੇ 13ਵਾਂ ਰੈਂਕ ਕੀਤਾ ਹਾਸਿਲ

ਸ੍ਰੀ ਮੁਕਤਸਰ ਸਾਹਿਬ , 14 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿਚ ਸ਼ਿਵਾਲਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀਆਂ 2 ਵਿਦਿਆਰਥਣਾਂ ਨੇ ਪੰਜਾਬ ਦੀ ਮੈਰਿਟ ਸੂਚੀ ਵਿਚ 6ਵਾਂ ਅਤੇ 13ਵਾਂ ਸਥਾਨ ਹਾਸਿਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਕੁਸਮ ਪਰੂਥੀ ਨੇ ਦੱਸਿਆ ਕਿ ਅਰਸ਼ੀਆ ਸਪੁਤਰੀ ਅੰਕੁਸ਼ ਨੇ 500 ਵਿਚੋਂ 494 (98.80 ਪ੍ਰਤੀਸ਼ਤ) ਅੰਕ ਹਾਸਿਲ ਕਰਕੇ ਪੰਜਾਬ ਮੈਰਿਟ ਵਿਚੋਂ 6ਵਾਂ ਸਥਾਨ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਸਿਮਰਨ ਕੌਰ ਸਪੁੱਤਰੀ ਮਨਦੀਪ ਸਿੰਘ ਨੇ 500 ਵਿਚੋਂ 487 (97.4 ਪ੍ਰਤੀਸ਼ਤ) ਅੰਕ ਹਾਸਿਲ ਕਰਕੇ ਪੰਜਾਬ ਮੈਰਿਟ ਲਿਸਟ ਵਿਚ 13ਵਾਂ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਰਾਕੇਸ਼ ਪਰੂਥੀ, ਪ੍ਰਧਾਨ ਨਰੇਸ਼ ਪਰੂਥੀ, ਪ੍ਰਬੰਧਕ ਸਾਗਰ ਪਰੂਥੀ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ