ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਦੇ 12ਵੀਂ ਦੇ ਨਤੀਜੇ ਵਿਚ ਸ਼ਬਾਨਾ ਦੀ ਝੰਡੀ

ਸ਼ੇਰਪੁਰ (ਸੰਗਰੂਰ) , 14 ਮਈ (ਮੇਘ ਰਾਜ ਜੋਸ਼ੀ) - ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਰਪੁਰ ਦਾ 12ਵੀਂ ਜਮਾਤ ਦਾ ਨਤੀਜਾ 100% ਰਿਹਾ। ਜਾਣਕਾਰੀ ਦਿੰਦਿਆਂ ਸਕੂਲ ਪਿੰ. ਕੁਲਵਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ਵਿਚੋਂ ਕਿਰਨਪ੍ਰੀਤ ਕੌਰ ਨੇ 94% ਅੰਕ, ਕਮਰਸ ਗਰੁੱਪ ਵਿਚੋਂ ਜਸਮੀਨ ਕੌਰ ਨੇ 95% ਅੰਕ , ਅਰਸ਼ਦੀਪ ਕੌਰ 90% , ਹੁਸਨਦੀਪ ਸਿੰਘ ਨੇ 87% ਅੰਕ, ਆਰਟਸ ਗਰੁੱਪ ਵਿਚੋਂ ਸ਼ਬਾਨਾ ਨੇ 97.4 ਅੰਕ, ਰਾਬੀਆ ਨੇ 92% ਅੰਕ ਪ੍ਰਾਪਤ ਕਰਕੇ ਆਪਣੇ ਆਪਣੇ ਗਰੁੱਪਾਂ ਵਿਚੋਂ ਪੁਜੀਸ਼ਨਾਂ ਹਾਸਿਲ ਕੀਤੀਆਂ। ਉਨ੍ਹਾਂ ਬੱਚਿਆਂ ਨੂੰ ਮਿਹਨਤ ਕਰਾਉਣ ਲਈ ਸਕੂਲ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।