ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ ਦਾ 10ਵੀਂ ਅਤੇ 12ਵੀਂ ਦਾ ਨਤੀਜਾ 100 ਫ਼ੀਸਦੀ

ਜੰਡਿਆਲਾ ਗੁਰੂ , 14 ਮਈ (ਪ੍ਰਮਿੰਦਰ ਸਿੰਘ ਜੋਸਨ ) - ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਬਾਬਾ ਜੋਗਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ ਦੇ ਵਿਦਿਆਰਥੀਆਂ ਦਾ ਸੀ. ਬੀ. ਐਸ. ਈ. ਬੋਰਡ ਦਾ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਅਤੇ ਸਾਰੇ ਹੀ ਬੱਚੇ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਏ । ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਡਾ. ਪਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ ਰਮਨੀਤ ਕੌਰ ਨੇ 95 %, ਗੁਰਤੇਜ ਸਿੰਘ ਨੇ 93 % ਅਤੇ ਗੁਰਬੀਰ ਸਿੰਘ ਨੇ 90% ਨੰਬਰ ਲੈ ਕੇ ਸਕੂਲ 'ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। 12ਵੀਂ ਦੀ ਵਿਦਿਆਰਥਣ ਪਵਨਪ੍ਰੀਤ ਕੌਰ ਨੇ 91%, ਅੰਸ਼ਿਕਾ ਨੇ 90% ਅਤੇ ਦੀਆ ਅਰੋੜਾ ਨੇ 89 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।